ਚਾਹ-ਪਾਣੀ 'ਤੇ ਕੇਜਰੀਵਾਲ ਸਰਕਾਰ ਨੇ 3 ਸਾਲ 'ਚ ਉੱਡਾ ਦਿੱਤੇ ਇਕ ਕਰੋੜ ਰੁਪਏ

04/14/2018 10:52:20 AM

ਨਵੀਂ ਦਿੱਲੀ— ਕੇਜਰੀਵਾਲ ਸਰਕਾਰ ਨੇ 3 ਸਾਲਾਂ 'ਚ ਚਾਹ-ਪਾਣੀ 'ਤੇ ਇਕ ਕਰੋੜ ਰੁਪਏ ਤੋਂ ਵਧ ਖਰਚ ਕਰ ਦਿੱਤੇ। ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਪਿਛਲੇ 3 ਸਾਲਾਂ 'ਚ ਚਾਹ ਪਾਣੀ 'ਤੇ ਇਕ ਕਰੋੜ 3 ਲੱਖ 4 ਹਜ਼ਾਰ 162 ਰੁਪਏ ਖਰਚ ਕਰ ਦਿੱਤੇ ਹਨ। ਸੂਚਨਾ ਦੇ ਅਧਿਕਾਰ ਐਕਟ ਦੇ ਅਧੀਨ ਇਹ ਖੁਲਾਸਾ ਹੋਇਆ ਹੈ, ਇਹੀ ਨਹੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ 3 ਸਾਲਾਂ 'ਚ 56 ਹਵਾਈ ਦੌਰੇ ਕੀਤੇ, ਜਿਨ੍ਹਾਂ ਦਾ ਖਰਚ 11.99 ਲੱਖ ਰੁਪਏ ਆਇਆ। 
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪਿਛਲੇ ਮਹੀਨੇ ਮਹਾਰਾਸ਼ਟਰ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਦਫ਼ਤਰ 'ਚ ਰੋਜ਼ਾਨਾ 18,500 ਕੱਪ ਚਾਹ ਦੀ ਖਪਤ ਹੈ। ਮੁੰਬਈ ਕਾਂਗਰਸ ਦੇ ਪ੍ਰਧਾਨ ਸੰਜੇ ਨਿਰੂਪਮ ਨੇ ਸੂਚਨਾ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਸੀ.ਐੱਮ.ਓ. 'ਚ ਚਾਹ ਦੀ ਖਪਤ 'ਤੇ ਖਰਚ 'ਚ ਭਾਰੀ ਵਾਧਾ ਹੋਇਆ ਹੈ। ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ 2017-18 'ਚ ਸੀ.ਐੱਮ.ਓ. 'ਚ 3,34,64,904 ਰੁਪਏ ਦੀ ਚਾਪ ਦਿੱਤੀ ਗਈ, ਜਦੋਂ ਕਿ 2015-16 'ਚ ਕਰੀਬ 58 ਲੱਖ ਰੁਪਏ ਇਸ 'ਤੇ ਖਰਚ ਕੀਤਾ ਗਿਆ ਸੀ।


Related News