ਕੇਜਰੀਵਾਲ ਨੇ ਮੁਕੱਦਮੇ ਦੀ ਕਾਰਵਾਈ ਖਤਮ ਕਰਨ ਲਈ ਦਾਇਰ ਕੀਤੀ ਪਟੀਸ਼ਨ

08/01/2015 5:44:15 PM


ਲਖਨਊ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2014 ਵਿਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਮੇਠੀ ਵਿਚ ਕਾਂਗਰਸ ਅਤੇ ਭਾਜਪਾ ਵਿਰੁੱਧ ਇੰਤਰਾਜ਼ਯੋਗ ਭਾਸ਼ਣ ਦੇਣ ਦੇ ਮਾਮਲੇ ਵਿਚ ਚਲ ਰਹੇ ਮੁਕੱਦਮੇ ਦੀ ਕਾਰਵਾਈ ਖਤਮ ਕਰਨ ਲਈ ਇਲਾਹਾਬਾਦ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ। ਜਸਟਿਸ ਮਹਿੰਦਰ ਦਿਆਲ ਦੀ ਅਦਾਲਤ ਵਿਚ ਅਪਰਾਧ ਪ੍ਰਕਿਰਿਆ ਕੋਡ ਦੀ ਧਾਰਾ 482 ਅਧੀਨ ਦਾਇਰ ਲਖਨਊ ਬੈਂਚ ਵਿਚ ਦਾਇਰ ਇਸ ਪਟੀਸ਼ਨ ਨੂੰ ਤਾਜ਼ਾ ਮਾਮਲਿਆਂ ਦੀ ਸੂਚੀ ਵਿਚ ਰੱਖਿਆ ਗਿਆ ਹੈ।
ਇਸ ''ਤੇ ਆਉਣ ਵਾਲੀ 3 ਅਗਸਤ ਨੂੰ ਸੁਣਵਾਈ ਹੋਵੇਗੀ। ਦਿੱਲੀ ਸਰਕਾਰ ਦੇ ਸਰਕਾਰੀ ਵਕੀਲ ਰਿਸ਼ਾਦ ਮੁਰਤਜਾ ਨੇ ਦੱਸਿਆ ਕਿ ਕੇਜਰੀਵਾਲ ਵਿਰੁੱਧ ਅਮੇਠੀ ਦੇ ਮੁਸਾਫਰਖਾਨਾ ਥਾਣੇ ਵਿਚ ਦਰਜ ਮੁਕੱਦਮੇ ''ਚ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ 20 ਜੁਲਾਈ ਨੂੰ ਸਬੰਧਤ ਨਿਆਇਕ ਮੈਜਿਸਟ੍ਰੇਟ ਨੇ ਉਨ੍ਹਾਂ ਵਿਰੁੱਧ ਵਾਰੰਟ ਜਾਰੀ ਕਰਦੇ ਹੋਏ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਸੀ। 
ਕੇਜਰੀਵਾਲ ਨੇ ਪਟੀਸ਼ਨ ਦਾਇਰ ਕਰ ਕੇ ਮਾਮਲੇ ਦੀ ਸਮੁੱਚੀ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਮਾਮਲੇ ਵਿਚ ਦਾਇਰ ਦੋਸ਼ ਪੱਤਰ ਅਤੇ ਵਾਰੰਟ ਨੂੰ ਰੱਦ ਕੀਤੇ ਜਾਣ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਮੁਰਤਜਾ ਨੇ ਦੱਸਿਆ ਕਿ ਕੇਜਰੀਵਾਲ ਵਿਰੁੱਧ ਮਈ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਅਮੇਠੀ ਦੇ ਔਰੰਗਾਬਾਦ ਪਿੰਡ ''ਚ ਕਾਂਗਰਸ ਅਤੇ ਭਾਜਪਾ ਵਿਰੁੱਧ ਇੰਤਰਾਜ਼ਯੋਗ ਭਾਸ਼ਣ ਦੇਣ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ। ਕੇਜਰੀਵਾਲ ਨੇ ਆਪਣੇ ਵਕੀਲਾਂ ਨੂੰ ਸੂਬਾ ਸਰਕਾਰ ਵਲੋਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ।


Tanu

News Editor

Related News