ਬੌਖਲਾਏ ਮੁੱਖ ਮੰਤਰੀ ਕੇਜਰੀਵਾਲ, ਸ਼ੁੱਕਰਵਾਰ ਨੂੰ ਵੱਡਾ ਖੁਲਾਸਾ ਕਰਨ ਦੀ ਦਿੱਤੀ ਧਮਕੀ

09/27/2016 2:30:33 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਦਿਨ ਅੱਜ-ਕੱਲ ਚੰਗੇ ਨਹੀਂ ਚੱਲ ਰਹੇ ਹਨ। ਪਾਰਟੀ ਦੇ ਇਕ-ਇਕ ਕਰ ਕੇ ਸਾਰੇ ਵਿਧਾਇਕ ਮੁਸੀਬਤਾਂ ''ਚ ਫੱਸਦੇ ਜਾ ਰਹੇ ਹਨ। ਅਜਿਹੇ ''ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਹੁਤ ਪਰੇਸ਼ਾਨ ਹਨ। ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ ਨੂੰ ਆਮਦਨ ਟੈਕਸ ਵਿਭਾਗ ਵੱਲੋਂ ਸੰਮੰਨ ਭੇਜਿਆ ਗਿਆ ਹੈ।
ਅਜਿਹੇ ''ਚ ਕੇਜਰੀਵਾਲ ਨੇ ਜਿੱਥੇ ਸਤੇਂਦਰ ਨੂੰ ਬੇਕਸੂਰ ਦੱਸਿਆ, ਉੱਥੇ ਹੀ ਸ਼ੁੱਕਰਵਾਰ ਨੂੰ ਇਕ ਵੱਡਾ ਖੁਲਾਸਾ ਕਰਨ ਦੀ ਗੱਲ ਕਹੀ ਹੈ। ਦਰਅਸਲ ਮੰਗਲਵਾਰ ਨੂੰ ਕੇਜਰੀਵਾਲ ਨੇ ਇਕ ਹੋਰ ਟਵੀਟ ''ਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਖਿਲਾਫ ਝੂਠੇ ਮਾਮਲੇ, ਸੀ.ਬੀ.ਆਈ. ਛਾਪੇ ਅਤੇ ਮੇਰੇ ਖਿਲਾਫ ਐੱਫ.ਆਈ.ਆਰ. ਕਿਉਂ? ਇਹ ਇਕ ਵੱਡੀ ਸਾਜਿਸ਼ ਹੈ, ਜਿਸ ਦਾ ਖੁਲਾਸਾ ਅਸੀਂ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ''ਚ ਕਰਾਂਗੇ। ਅਜਿਹੇ ''ਚ ਦੇਖਣਾ ਹੋਵੇਗਾ ਕਿ ਕੇਜਰੀਵਾਲ ਇਸ ਵਾਰ ਕੀ ਖੁਲਾਸਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਕਈ ਵੱਡੇ ਖੁਲਾਸੇ ਕਰ ਚੁਕੇ ਹਨ। ਫਿਲਹਾਲ ਸਤੇਂਦਰ ਜੈਨ ਤੋਂ ਪੁੱਛ-ਗਿੱਛ ਜਾਰੀ ਹੈ।


Disha

News Editor

Related News