LG ਨੇ ਦਿੱਤਾ ਕੇਜਰੀਵਾਲ ਨੂੰ ਝਟਕਾ, 6 ਸਲਾਹਕਾਰਾਂ ਨੂੰ ਅਹੁਦੇ ਤੋਂ ਹਟਾਇਆ

Wednesday, Apr 18, 2018 - 12:07 AM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਰਾਜਪਾਲ ਅਨਿਲ ਬੈਜਲ ਵਿਚਾਲੇ ਇਕ ਵਾਰ ਫਿਰ ਟਕਰਾਵ ਸਾਹਮਣੇ ਆਇਆ ਹੈ। ਉੱਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਸਰਕਾਰ ਦੇ 6 ਸਲਾਹਕਾਰਾਂ ਨੂੰ ਹਟਾ ਦਿੱਤਾ ਹੈ। ਉੱਪ ਰਾਜਪਾਲ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਨਿਯੁਕਤੀ ਬਿਨਾ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਦੇ ਕੀਤੀ ਗਈ ਸੀ।
ਦਿੱਲੀ ਦੇ ਰਾਜਪਾਲ ਅਨਿਲ ਬੈਜਲ ਨੇ ਅਰੁਣੋਦਯਾ ਪ੍ਰਕਾਸ਼, ਆਤਿਸ਼ੀ ਮਰਲੇਨਾ ਸਮੇਤ ਦਿੱਲੀ ਸਰਕਾਰ ਦੇ 9 ਸਲਾਹਕਾਰਾਂ 'ਚੋਂ 6 ਸਲਾਹਕਾਰਾਂ ਨੂੰ ਅਹੁਦੇ ਤੋਂ ਹਟਾਇਆ ਹੈ। ਸੂਤਰਾਂ ਮੁਤਾਬਕ ਪਿਛਲੀ ਸਰਕਾਰ 'ਚ ਹੀ ਇਨ੍ਹਾਂ ਅਹੁਦਿਆਂ ਨੂੰ ਮਨਜ਼ੂਰੀ ਮਿਲ ਗਈ ਸੀ। ਦੱਸ ਦਈਏ ਕਿ ਆਤਿਸ਼ੀ ਮਰਲੇਨਾ ਸਿੱਖਿਆ ਵਿਭਾਗ 'ਚ ਸਲਾਹਕਾਰ ਸੀ ਅਤੇ ਅਰੁਣੋਦਯਾ ਪ੍ਰਕਾਸ਼ ਮਨੀਸ਼ ਸਿਸੋਦੀਆ ਦੇ ਮੀਡੀਆ ਸਲਾਹਕਾਰ ਸਨ।
ਦਿੱਲੀ ਸਰਕਾਰ ਵਲੋਂ ਦਲੀਲ ਦਿੱਤੀ ਗਈ ਹੈ ਕਿ ਫਰਵਰੀ 2015 'ਚ ਉੱਪ ਰਾਜਪਾਲ ਰਿਹਾਇਸ਼ 'ਚ ਇਨ੍ਹਾਂ ਦੀ ਨਿਯੁਕਤੀ ਲਈ ਨੋਟੀਫੇਕਸ਼ਨ ਆਇਆ ਸੀ, ਜਿਸ ਦੇ ਅਧੀਨ ਇਨ੍ਹਾਂ ਸਾਰਿਆਂ ਦੀ ਨਿਯੁਕਤੀ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਅਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਸ ਬਾਰੇ 'ਚ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਨਾਲ ਗੱਲ ਹੋਣ ਦੇ ਬਾਅਦ ਹੀ ਸਰਕਾਰ ਅੱਗੇ ਦੀ ਰਣਨੀਤੀ 'ਤੇ ਫੈਸਲਾ ਕਰੇਗੀ।
 


Related News