ਕੇਜਰੀਵਾਲ ਦੀ PM ਮੋਦੀ ਨੂੰ ਚਿੱਠੀ, ਬਜ਼ੁਰਗ ਰੇਲ ਯਾਤਰੀਆਂ ਲਈ ਕੀਤੀ ਖ਼ਾਸ ਮੰਗ

Monday, Apr 03, 2023 - 10:35 AM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੀਨੀਅਰ ਨਾਗਰਿਕਾਂ ਨੂੰ ਰੇਲਵੇ ਕਿਰਾਏ 'ਚ ਦਿੱਤੇ ਜਾਣ ਵਾਲੀ ਛੋਟ ਬਹਾਲ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਚਿੱਠੀ 'ਚ ਲਿਖਿਆ,''ਬਜ਼ੁਰਗਾਂ ਦੀ ਛੋਟ ਖ਼ਤਮ ਕਰਨਾ ਬੇਹੱਦ ਮੰਦਭਾਗੀ ਹੈ, ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਅਜਿਹੇ 'ਚ ਮੇਰੀ ਪੀ.ਐੱਮ. ਨੂੰ ਅਪੀਲ ਹੈ ਕਿ ਇਸ ਨੂੰ ਮੁੜ ਬਹਾਲ ਕਰਨ। ਅਸੀਂ ਮੁਫ਼ਤ 'ਚ ਬਜ਼ੁਰਗਾਂ ਨੂੰ ਤੀਰਥਯਾਤਰਾ ਕਰਵਾਉਂਦੇ ਹਾਂ। 1600 ਕਰੋੜ ਦੀ ਬਚਤ ਲਈ ਬਜ਼ੁਰਗਾਂ ਦੀ ਛੋਟ ਖ਼ਤਮ ਕਰਨਾ ਗਲਤ ਹੈ। ਦੱਸਣਯੋਗ ਹੈ ਕਿ ਰੇਲਵੇ ਕਿਰਾਏ 'ਚ ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀ ਛੋਟ ਖ਼ਤਮ ਕੀਤੇ ਕਾਫ਼ੀ ਸਮਾਂ ਹੋ ਚੁੱਕਿਆ ਹੈ, ਅਜਿਹੇ 'ਚ ਮੁੜ ਸੀਨੀਅਰ ਨਾਗਰਿਕਾਂ ਨੂੰ ਛੋਟ ਦੇਣ ਦੀ ਮੰਗ ਜ਼ੋਰ ਫੜ ਰਹੀ ਹੈ। 

PunjabKesari

ਕੋਰੋਨਾ ਮਹਾਮਾਰੀ ਦੌਰਾਨ ਖ਼ਰਾਬ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਰੇਲਵੇ ਨੇ ਤਿੰਨ ਸ਼੍ਰੇਣੀਆਂ ਨੂੰ ਛੱਡ ਕੇ ਸਾਰਿਆਂ ਦੇ ਕਿਰਾਏ 'ਚ ਛੋਟ ਬੰਦ ਕਰ ਦਿੱਤੀ ਸੀ, ਇਨ੍ਹਾਂ 'ਚ ਸੀਨੀਅਰ ਨਾਗਰਿਕ ਵੀ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ 50 ਫੀਸਦੀ ਛੋਟ ਮਿਲਦੀ ਸੀ। ਮਹਾਮਾਰੀ ਦਾ ਖ਼ਤਰਾ ਘੱਟ ਹੋਣ ਅਤੇ ਦੇਸ਼ 'ਚ ਹੋਰ ਸਾਰੇ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਪੂਰੀ ਤਰ੍ਹਾਂ ਆਮ ਹੋਣ ਤੋਂ ਬਾਅਦ ਵੀ ਸੀਨੀਅਰ ਨਾਗਰਿਕਾਂ ਦੀ ਇਹ ਰਾਹਤ ਬਹਾਲ ਨਹੀਂ ਕੀਤੀ ਗਈ।


DIsha

Content Editor

Related News