ਓਡ-ਈਵਨ 'ਤੇ ਚਲਾਨ ਕੱਟਣ ਤੋਂ ਬਾਅਦ ਹੁਣ ਪਰਾਲੀ ਲੈ ਕੇ ਸਿਸੋਦੀਆ ਦੇ ਘਰ ਪੁੱਜੇ ਗੋਇਲ

11/07/2019 1:58:14 PM

ਨਵੀਂ ਦਿੱਲੀ— ਕੇਜਰੀਵਾਲ ਸਰਕਾਰ ਦੇ ਓਡ-ਈਵਨ ਦੇ ਵਿਰੋਧ 'ਚ ਚਾਲਾਨ ਕਟਵਾਉਣ ਵਾਲੇ ਦਿੱਲੀ ਭਾਜਪਾ ਦੇ ਨੇਤਾ ਵਿਜੇ ਗੋਇਲ ਹੁਣ ਪਰਾਲੀ ਲੈ ਕੇ ਸੜਕਾਂ 'ਤੇ ਵਿਰੋਧ ਕਰਨ ਨਿਕਲੇ ਹਨ। ਦਿੱਲੀ ਭਾਜਪਾ ਦੇ ਨੇਤਾ ਵਿਜੇ ਗੋਇਲ ਵੀਰਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਆਪਣੇ ਸਮਰਥਕਾਂ ਨਾਲ ਪਰਾਲੀ ਲੈ ਕੇ ਪੁੱਜੇ।

ਸਾਈਕਲ 'ਤੇ ਪੁੱਜੇ ਸਿਸੋਦੀਆ ਦੇ ਘਰ
ਦੱਸਿਆ ਜਾ ਰਿਹਾ ਹੈ ਕਿ ਸਾਈਕਲ ਦੀ ਸਵਾਰੀ ਕਰਦੇ ਹੋਏ ਵਿਜੇ ਆਪਣੇ ਕਈ ਸਮਰਥਕਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਘਰ ਪੁੱਜ ਪਰ ਉਹ ਆਪਣੇ ਘਰ ਨਹੀਂ ਮਿਲੇ। ਪ੍ਰਦੂਸ਼ਣ ਨੂੰ ਲੈ ਕੇ ਦਿੱਲੀ 'ਚ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਜੰਮ ਕੇ ਰਾਜਨੀਤੀ ਹੋ ਰਹੀ ਹੈ। ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਹਰਿਆਣਾ ਅਤੇ ਪੰਜਾਬ 'ਚ ਪਰਾਲੀ ਸਾੜੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਰਾਜ ਦੀਆਂ ਸਰਕਾਰਾਂ 'ਤੇ ਸਖਤੀ ਦਿਖਾ ਰਹੀ ਹੈ ਤਾਂ ਉੱਥੇ ਹੀ ਭਾਜਪਾ ਦਿੱਲੀ 'ਚ ਪ੍ਰਦੂਸ਼ਣ ਦਾ ਠੀਕਰਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਭੰਨ ਰਹੀ ਹੈ।

PunjabKesariਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਦਿੱਤੇ 1100 ਕਰੋੜ
ਪ੍ਰਦੂਸ਼ਣ ਨੂੰ ਲੈ ਕੇ ਵੀਰਵਾਰ ਨੂੰ ਵਿਜੇ ਗੋਇਲ ਸਾਈਕਲ ਚਲਾਉਂਦੇ ਹੋਏ ਪਰਾਲੀ ਲੈ ਕੇ ਆਪਣੇ ਸਮਰਥਕਾਂ ਨਾਲ ਮਨੀਸ਼ ਸਿਸੋਦੀਆ ਦੇ ਘਰ ਪੁੱਜ ਗਏ। ਵਿਜੇ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ 1100 ਕਰੋੜ ਰੁਪਏ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਦਿੱਤੇ ਪਰ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਅਤੇ ਨਾਲ ਹੀ ਪੰਜਾਬ ਦੇ ਵਿਰੋਧ 'ਚ ਬੈਠੇ ਆਮ ਆਦਮੀ ਪਾਰਟੀ ਨੇ ਵੀ ਉਸ 'ਤੇ ਆਵਾਜ਼ ਨਹੀਂ ਚੁੱਕੀ।

ਹਰਿਆਣਾ ਸਰਕਾਰ ਦਾ ਕੀਤਾ ਬਚਾਅ
ਉੱਥੇ ਹੀ ਹਰਿਆਣਾ 'ਚ ਪਰਾਲੀ ਸਾੜੇ ਜਾਣ ਦੇ ਸਵਾਲ 'ਤੇ ਵਿਜੇ ਗੋਇਲ ਖੁੱਲ੍ਹ ਕੇ ਹਰਿਆਣਾ ਦੀ ਸਰਕਾਰ ਦੇ ਬਚਾਅ 'ਚ ਆ ਗਏ। ਉਨ੍ਹਾਂ ਨੇ ਕਿਹਾ,''ਹਰਿਆਣਾ 'ਚ ਪਰਾਲੀ ਦਾ ਸੜਨਾ ਘੱਟ ਹੋਇਆ ਹੈ।'' ਕੇਜਰੀਵਾਲ ਸਰਕਾਰ 'ਤੇ ਹਮਲਾਵਰ ਵਿਜੇ ਗੋਇਲ ਨੇ ਕਿਹਾ,''ਦਿੱਲੀ 'ਚ ਪ੍ਰਦੂਸ਼ਣ ਲਈ ਸਿਰਫ਼ ਅਤੇ ਸਿਰਫ਼ ਕੇਜਰੀਵਾਲ ਦੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਪਰਾਲੀ ਤੋਂ ਸਿਰਫ਼ 10 ਫੀਸਦੀ ਪ੍ਰਦੂਸ਼ਣ ਹੀ ਹੁੰਦਾ ਹੈ। ਹਾਲਾਂਕਿ ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਦੇ ਹਲਫਨਾਮੇ 'ਚ ਦਿੱਲੀ-ਐੱਨ.ਸੀ.ਆਰ. ਦੇ ਪ੍ਰਦੂਸ਼ਣ ਲਈ ਪਰਾਲੀ ਨੂੰ 40 ਫੀਸਦੀ ਜ਼ਿੰਮੇਵਾਰ ਦੱਸਿਆ ਗਿਆ ਸੀ।


DIsha

Content Editor

Related News