ਕੇਜਰੀਵਾਲ ਸਰਕਾਰ ਨੂੰ MCD ਦਾ 2 ਸਾਲਾਂ ਤੋਂ ਪੈਂਡਿੰਗ 383 ਕਰੋੜ ਬਕਾਇਆ ਕਰੇ ਜਾਰੀ : ਵੀਕੇ ਸਕਸੈਨਾ

Wednesday, Sep 07, 2022 - 04:42 PM (IST)

ਕੇਜਰੀਵਾਲ ਸਰਕਾਰ ਨੂੰ MCD ਦਾ 2 ਸਾਲਾਂ ਤੋਂ ਪੈਂਡਿੰਗ 383 ਕਰੋੜ ਬਕਾਇਆ ਕਰੇ ਜਾਰੀ : ਵੀਕੇ ਸਕਸੈਨਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੱਖਿਆ ਅਤੇ ਸਿਹਤ ਵਸਤੂਆਂ 'ਚ ਨਗਰ ਨਿਗਮ ਦਾ 383.74 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨ ਲਈ ਕਿਹਾ ਹੈ।

PunjabKesari

ਉੱਪ ਰਾਜਪਾਲ ਦਫ਼ਤਰ ਨੇ ਸਕਸੈਨਾ ਵਲੋਂ ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਨੂੰ ਟਵਿੱਟਰ 'ਤੇ ਬੁੱਧਵਾਰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ (ਉੱਪ ਰਾਜਪਾਲ) ਪਿਛਲੇ 2 ਸਾਲਾਂ ਤੋਂ ਪੈਂਡਿੰਗ ਇਸ ਬਕਾਇਆ ਰਕਮ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿੱਠੀ 'ਚ ਲਿਖਿਆ ਹੈ ਕਿ 'ਬਿਨਾਂ ਕਾਰਨ' ਫੰਡ ਰੋਕਣ ਨਾਲ ਦਿੱਲੀ 'ਚ ਪ੍ਰਾਇਮਰੀ ਸਿੱਖਿਆ ਅਤੇ ਸਿਹਤ ਦੀ ਸਥਿਤੀ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News