ਪਾਰਟੀ ''ਚ ਚੱਲ ਰਹੇ ਸੰਕਟ ਦਰਮਿਆਨ ਕੇਜਰੀਵਾਲ ਨੇ ''ਆਪ'' ਵਿਧਾਇਕਾਂ ਨੂੰ ਦਿੱਤੀ ਡਿਨਰ ਪਾਰਟੀ

05/17/2017 9:58:02 AM

ਨਵੀਂ ਦਿੱਲੀ— ਪਾਰਟੀ ''ਚ ਦਰਾਰ ਦੀਆਂ ਅਟਕਲਾਂ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ''ਆਪ'' ਦੇ ਸਾਰੇ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ। ਪਾਰਟੀ ਵਿਧਾਇਕਾਂ ਨੇ ਰਾਤ ਦੇ ਭੋਜਨ ਨੂੰ ਮੁੱਖ ਮੰਤਰੀ ਵੱਲੋਂ ਆਯੋਜਿਤ ਆਮ ਪਿਆਰ ਮਿਲਨ ਸਮਾਰੋਹ ਦੱਸਿਆ ਪਰ ਕਿਹਾ ਕਿ ਅਗਵਾਈ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਾਰੇ ਵਿਧਾਇਕਾਂ ਨਾਲ ਚੰਗੇ ਸੰਪਰਕ ਹਨ। ਸਮਝਿਆ ਜਾਂਦਾ ਹੈ ਕਿ ਵਿਧਾਇਕਾਂ ਨੇ ਕੇਜਰੀਵਾਲ ਨੂੰ ਆਪਣੇ ਸਮਰਥਨ ਦਾ ਸੰਕਲਪ ਜ਼ਾਹਰ ਕੀਤਾ। ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਦੇ ਦੋਸ਼ ਤੋਂ ਬਾਅਦ ਇਹ ਰਾਤ ਦਾ ਭੋਜਨ ਦਿੱਤਾ ਗਿਆ ਹੈ। ਮਿਸ਼ਰਾ ਨੇ ਦੋਸ਼ ਲਾਏ ਸਨ ਕਿ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੁੱਖ ਮੰਤਰੀ ਨੂੰ 2 ਕਰੋੜ ਰੁਪਏ ਦਿੱਤੇ ਸਨ। ਪਿਛਲੇ ਕੁਝ ਦਿਨਾਂ ਤੋਂ ਬਾਅਦ ਪਾਰਟੀ ''ਚ ਕਾਫੀ ਉੱਥਲ-ਪੁੱਥਲ ਚੱਲ ਰਹੀ ਹੈ।
ਦਿੱਲੀ ਨਗਰ ਨਿਗਮ ਚੋਣਾਂ ''ਚ ਮਿਲੀ ਹਾਰ ਦੇ ਬਾਅਦ ਤੋਂ ਹੀ ਪਾਰਟੀ ''ਚ ਅੰਦਰੂਨੀ ਕਲੇਸ਼ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਅਮਾਨਤੁੱਲਾਹ ਨੇ ਇਹ ਕਹਿ ਕੇ ਤੂਫਾਨ ਖੜ੍ਹਾ ਕਰ ਦਿੱਤਾ ਸੀ ਕਿ ਕੁਮਾਰ ਵਿਸ਼ਵਾਸ ਭਾਜਪਾ ਦੀ ਸ਼ਹਿ ''ਤੇ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ। ਵਿਸ਼ਵਾਸ ਨੇ ਇਸ ਨੂੰ ਆਪਣੀ ਅਕਸ ਖਰਾਬ ਕਰਨ ਦਾ ਹੱਥਕੰਡਾ ਦੱਸਿਆ ਅਤੇ ਅਮਾਨਤੁੱਲਾਹ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਸ ਤੋਂ ਬਾਅਦ ਅਮਾਨਤੁੱਲਾਹ ਖਾਨ ਨੂੰ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਕਿਸੇ ਤਰ੍ਹਾਂ ਇਹ ਮਾਮਲਾ ਥੋੜ੍ਹਾ ਸ਼ਾਂਤ ਹੋਇਆ ਤਾਂ ਵਿਧਾਇਕ ਮਿਸ਼ਰਾ ਨੇ ਕੇਜਰੀਵਾਲ ''ਤੇ ਰਿਸ਼ਵਤ ਲੈਣ ਦਾ ਦੋਸ਼ ਲਾ ਕੇ ਫਿਰ ਤੋਂ ਤੂਫਾਨ ਖੜ੍ਹਾ ਕਰ ਦਿੱਤਾ।


Disha

News Editor

Related News