ਹਰਿਆਣਾ ''ਚ ਗਰਜੇ ਕੇਜਰੀਵਾਲ, ਲੋਕਾਂ ਨੂੰ ਦਿੱਤੀਆਂ 5 ਗਾਰੰਟੀਆਂ
Wednesday, Sep 25, 2024 - 06:15 PM (IST)
ਰੋਹਤਕ (ਏਜੰਸੀ)- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ 'ਆਪ' ਆਗੂਆਂ ਨੂੰ ਝੂਠੇ ਦੋਸ਼ਾਂ 'ਚ ਗ੍ਰਿਫ਼ਤਾਰ ਕਰਵਾਉਣ ਦਾ ਦੋਸ਼ ਲਗਾਇਆ। ਹਰਿਆਣਾ 'ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਬੁੱਧਵਾਰ ਨੂੰ ਸੂਬੇ ਦੇ ਲੋਕਾਂ ਲਈ ਆਪਣੀਆਂ 5 ਗਾਰੰਟੀਆਂ ਦਾ ਐਲਾਨ ਕੀਤਾ, ਜਿਨ੍ਹਾਂ 'ਚ ਮੁਫ਼ਤ ਬਿਜਲੀ, ਮੁਫ਼ਤ ਮੈਡੀਕਲ ਸਹੂਲਤ, ਬਿਹਤਰੀਨ ਸਰਕਾਰੀ ਸਕੂਲ, 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ 1000 ਰੁਪਏ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਸ਼ਾਮਲ ਹੈ।
ਕੇਜਰੀਵਾਲ ਨੇ ਮੇਹਮ ਚੋਣ ਖੇਤਰ 'ਚ ਕਿਹਾ,''ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਕੇਜਰੀਵਾਲ ਬਹੁਤ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ। ਉਨ੍ਹਾਂ ਨੇ ਸਾਡੀ ਪਾਰਟੀ ਦੇ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਮੇਰੀ ਈਮਾਨਦਾਰੀ 'ਤੇ ਹਮਲਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਝੂਠੇ ਦੋਸ਼ ਲਗਾਏ, ਮੈਨੂੰ 'ਭ੍ਰਿਸ਼ਟਾਚਾਰੀ' ਅਤੇ 'ਚੋਰ' ਕਿਹਾ। ਮੈਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਦਿੱਲੀ ਦੇ ਲੋਕ ਤੈਅ ਕਰਨਗੇ ਕਿ ਮੈਂ ਈਮਾਨਦਾਰ ਹਾਂ ਜਾਂ ਨਹੀਂ।''
ਇਹ ਵੀ ਪੜ੍ਹੋ : ਕੇਜਰੀਵਾਲ ਨੇ RSS ਮੁਖੀ ਮੋਹਨ ਭਾਗਵਤ ਨੂੰ ਲਿਖੀ ਚਿੱਠੀ, ਪੁੱਛੇ 5 ਸਵਾਲ
ਕੇਜਰੀਵਾਲ ਨੇ ਕਿਹਾ,''ਮੈਂ ਤੁਹਾਨੂੰ 5 ਗਾਰੰਟੀਆਂ ਦਿੰਦਾ ਹਨ। ਪਹਿਲੀ, ਅਸੀਂ ਬਿਜਲੀ ਮੁਫ਼ਤ ਕਰਾਂਗੇ... ਪੈਂਡਿੰਗ ਬਿਜਲੀ ਬਿੱਲ ਮੁਾਫ਼ ਕੀਤੇ ਜਾਣਗੇ। ਦੂਜੀ, ਅਸੀਂ ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਮੁਫ਼ਤ ਮੈਡੀਕਲ ਸਹੂਲਤਾਂ ਦੇਵਾਂਗੇ, ਤੀਜੀ, ਅਸੀਂ ਤੁਹਾਡੇ ਬੱਚਿਆਂ ਲਈ ਬਿਹਤਰੀਨ ਸਰਕਾਰੀ ਸਕੂਲ ਬਣਾਵਾਂਗੇ... ਚੌਥੀ, 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। 5ਵੀਂ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਜੋ ਵੀ ਸਰਕਾਰ ਬਣਾਏਗਾ, ਉਹ ਕੇਜਰੀਵਾਲ ਦੇ ਸਮਰਥਨ ਦੇ ਬਿਨਾਂ ਨਹੀਂ ਹੋਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8