ਕਪਿਲ ਮਿਸ਼ਰਾ ਦਾ ਟਵੀਟ- ਖੁਦ ਨੂੰ ਬਚਾਉਣ ਲਈ ਜੈਨ ਨੂੰ ਹਟਾ ਸਕਦੇ ਹਨ ਕੇਜਰੀਵਾਲ

05/26/2017 8:00:39 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਪਿਲ ਮਿਸ਼ਰਾ ਦੇ ਦੋਸ਼ ਜਾਰੀ ਹਨ। ਉਨ੍ਹਾਂ ਨੇ ਕੇਜਰੀਵਾਲ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਅਗਲੇ 2-3 ਦਿਨਾਂ 'ਚ ਨਵੇਂ ਖੁਲਾਸੇ ਕਰਨ ਦਾ ਦਾਅਵਾ ਕੀਤਾ ਹੈ। ਵੀਰਵਾਰ ਦੀ ਸ਼ਾਮ ਮਿਸ਼ਰਾ ਨੇ ਇਕ ਖਬਰ ਨੂੰ ਟਵੀਟ ਕਰ ਕੇ ਦਾਅਵਾ ਕੀਤਾ ਕਿ ਈ.ਡੀ. ਜਾਂਚ ਸੀ.ਬੀ.ਆਈ. ਸਤੇਂਦਰ ਜੈਨ ਤੋਂ ਜਲਦ ਹੀ ਪੱਲਾ ਝਾੜ ਸਕਦੇ ਹਨ। ਇਸ ਤੋਂ ਬਾਅਦ ਮਿਸ਼ਰਾ ਨੇ ਲਿਖਿਆ,''ਸਤੇਂਦਰ ਜੈਨ ਦੇ ਘੁਟਾਲੇ ਖੁੱਲ੍ਹ ਚੁਕੇ ਹਨ। ਅਰਵਿੰਦ ਕੇਜਰੀਵਾਲ ਖੁਦ ਨੂੰ ਬਚਾਉਣ ਦਾ ਬਹਾਨਾ ਲੱਭ ਰਹੇ ਹਨ। ਸਤੇਂਦਰ ਜੈਨ ਦਾ ਹਟਣਾ ਤੈਅ।''
ਸ਼ੁੱਕਰਵਾਰ ਦੀ ਸਵੇਰ ਮਿਸ਼ਰਾ ਦੇ ਟਵੀਟ 'ਚ ਦਾਅਵਾ ਕੀਤਾ ਗਿਆ ਕਿ ਕੇਜਰੀਵਾਲ ਨੂੰ ਬਚਾਉਣ ਲਈ ਉਨ੍ਹਾਂ ਨੂੰ ਸਤੇਂਦਰ ਜੈਨ ਤੋਂ ਨਾਰਾਜ਼ ਦਿਖਾਇਆ ਜਾਵੇਗਾ ਪਰ ਹਕੀਕਤ 'ਚ ਦੋਵੇਂ ਨੇਤਾ ਸਾਰੇ ਅਪਰਾਧਾਂ 'ਚ ਬਰਾਬਰ ਦੇ ਹਿੱਸੇਦਾਰ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਸਤੇਂਦਰ ਜੈਨ ਦੇ ਹਰ ਘੁਟਾਲੇ ਦੀ ਨਾ ਸਿਰਫ ਜਾਣਕਾਰੀ ਸੀ ਸਗੋਂ ਉਹ ਉਨ੍ਹਾਂ 'ਚ ਸਹਿਭਾਗੀ ਵੀ ਸਨ। ਉਨ੍ਹਾਂ ਨੇ ਪੁੱਛਿਆ ਕਿ ਕੀ ਈਮਾਨਦਾਰੀ ਦਾ ਸਰਟੀਫਿਕੇਟ ਐਕਪਾਇਰਡ (ਮਿਆਦ ਖਤਮ)? ਮਿਸ਼ਰਾ ਨੇ ਲਿਖਿਆ,''ਸਤੇਂਦਰ ਦੇ ਹਟਣ 'ਤੇ ਅਰਵਿੰਦ ਕੇਜਰੀਵਾਲ ਨੂੰ ਹਟਣਾ ਵੀ ਪਵੇਗਾ। ਇਹ ਨੌਟੰਕੀ ਇਸ ਵਾਰ ਨਹੀਂ ਚੱਲੇਗੀ।'' ਮਿਸ਼ਰਾ ਨੇ ਦਾਅਵਾ ਕੀਤਾ ਕਿ ਉਹ ਅਗਲੇ 2-3 ਦਿਨਾਂ 'ਚ ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਨੇ 3 ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਕਰਨ ਵਾਲੇ ਹਨ। ਸਾਰੇ ਘੁਟਾਲਿਆਂ 'ਚ ਕੇਜਰੀਵਾਲ ਸਿੱਧੇ ਤੌਰ 'ਤੇ ਸ਼ਾਮਲ ਰਹੇ ਹਨ। ਉਹ ਇਨ੍ਹਾਂ ਘੁਟਾਲਿਆਂ ਦੇ ਸਿਲਸਿਲੇ 'ਚ ਐੱਫ.ਆਈ.ਆਰ. ਵੀ ਦਰਜ ਕਰਵਾਉਣਗੇ।


Related News