ਕੇਜਰੀਵਾਲ ਨੇ ਮੁਫ਼ਤ ਯੋਗ ਕਲਾਸਾਂ ਮੁਅੱਤਲ ਹੋਣ ਲਈ PM ਮੋਦੀ ਅਤੇ ਉੱਪ ਰਾਜਪਾਲ ਨੂੰ ਠਹਿਰਾਇਆ ਜ਼ਿੰਮੇਵਾਰ

03/31/2023 12:58:24 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਦਿੱਲੀ ਦੀ ਯੋਗਸ਼ਾਲਾ' ਪ੍ਰੋਗਰਾਮ ਦੇ ਅਧੀਨ ਮੁਫ਼ਤ ਯੋਗ ਕਲਾਸਾਂ ਮੁਅੱਤਲ ਹੋਣ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਪੁੱਛਿਆ ਕਿ ਇਸ ਕਦਮ ਨਾਲ ਕਿਸ ਨੂੰ ਫ਼ਾਇਦਾ ਹੋਇਆ। ਕੇਜਰੀਵਾਲ ਦੀ ਇਹ ਟਿੱਪਣੀ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ 'ਚ ਮੁਫ਼ਤ ਯੋਗ ਕਲਾਸਾਂ ਸ਼ੁਰੂ ਕੀਤੇ ਜਾਣ ਤੋਂ ਬਾਅਦ ਆਈ ਹੈ। ਪਿਛਲੇ ਸਾਲ ਦਿੱਲੀ ਦੀ 'ਆਪ' ਸਰਕਾਰ ਨੇ ਭਾਜਪਾ 'ਤੇ ਅਧਿਕਾਰੀਆਂ 'ਤੇ ਦਬਾਅ ਬਣਾ ਕੇ 'ਦਿੱਲੀ ਦੀ ਯੋਗਸ਼ਾਲਾ' ਪ੍ਰੋਗਰਾਮ ਨੂੰ ਬੰਦ ਕਰਵਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਦਿੱਲੀ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਸਕਸੈਨਾ ਨੇ 31 ਅਕਤੂਬਰ ਤੋਂ ਬਾਅਦ ਪ੍ਰੋਗਰਾਮ ਦੇ ਵਿਸਥਾਰ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।

PunjabKesari

ਕੇਜਰੀਵਾਲ ਨੇ ਟਵੀਟ ਕੀਤਾ,''ਜਦੋਂ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਉੱਪ ਰਾਜਪਾਲ ਨੂੰ ਕਹਿ ਕੇ ਦਿੱਲੀ 'ਚ ਮੁਫ਼ਤ ਯੋਗ ਕਲਾਸਾਂ ਬੰਦ ਕਰਵਾ ਦਿੱਤੀਆਂ, ਉਦੋਂ ਅਸੀਂ ਪੰਜਾਬ 'ਚ ਮੁਫ਼ਤ ਯੋਗ ਕਲਾਸਾਂ ਸ਼ੁਰੂ ਕਰ ਦਿੱਤੀਆਂ।'' ਉਨ੍ਹਾਂ ਕਿਹਾ,''ਦਿੱਲੀ 'ਚ ਦਿੱਲੀ ਸਰਕਾਰ ਦੀਆਂ ਮੁਫ਼ਤ ਕਲਾਸਾਂ 'ਚ ਰੋਜ਼ਾਨਾ 17 ਹਜ਼ਾਰ ਲੋਕ ਯੋਗ ਕਰਦੇ ਸਨ। ਉਨ੍ਹਾਂ ਦਾ ਯੋਗ ਅਭਿਆਸ ਬੰਦ ਕਰ ਦਿੱਤਾ ਗਿਆ। ਇਸ ਤੋਂ ਕਿਸ ਨੂੰ ਫ਼ਾਇਦਾ ਹੋਇਆ?  ਕੰਮ ਰੋਕਣ ਵਾਲੇ ਤੋਂ ਕੰਮ ਕਰਨ ਵਾਲਾ ਵੱਡਾ ਹੁੰਦਾ ਹੈ।'' ਕੇਜਰੀਵਾਲ ਨੇ ਦਸੰਬਰ 2021 'ਚ 'ਦਿੱਲੀ ਦੀ ਯੋਗਸ਼ਾਲਾ' ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਦੇ ਅਧੀਨ ਦਿੱਲੀ ਵਾਸੀਆਂ ਨੂੰ ਹਫ਼ਤੇ 'ਚ 6 ਦਿਨ ਉਨ੍ਹਾਂ ਦੇ ਖੇਤਰ 'ਚ ਮੁਫ਼ਤ ਯੋਗ ਅਭਿਆਸ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ।


DIsha

Content Editor

Related News