ਕੇਜਰੀਵਾਲ ਨੇ ਕੋਰੋਨਾ ਵਾਇਰਸ ਤੋਂ ਉੱਭਰ ਚੁੱਕੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

04/13/2021 4:34:18 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਹੁਤ ਘੱਟ ਪਲਾਜ਼ਮਾ ਉਪਲੱਬਧ ਹੈ। ਉਨ੍ਹਾਂ ਨੇ ਵਾਇਰਸ ਤੋਂ ਉੱਭਰ ਚੁੱਕੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਵਿਚ 14 ਹਸਪਤਾਲਾਂ ’ਚ ਕੋਵਿਡ-19 ਹਸਪਤਾਲਾਂ ’ਚ ਤਬਦੀਲ ਕੀਤੇ ਜਾਣ ਦੇ ਇਕ ਦਿਨ ਬਾਅਦ ਕੇਜਰੀਵਾਲ ਨੇ ਕਿਹਾ ਕਿ ਗੋਡੇ ਬਦਲਣ ਵਰਗੀ ਪਹਿਲਾਂ ਤੋਂ ਤੈਅ ਸਰਜਰੀ ਨੂੰ 2-3 ਦਿਨ ਮਹੀਨੇ ਲਈ ਟਾਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਆਪਰੇਸ਼ਨਾਂ ਲਈ ਉੱੱਚਿਤ ਸਹੂਲਤਾਂ ਮੌਜੂਦ ਹਨ। ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਹ ਦੌਰ ਬਹੁਤ ਖ਼ਤਰਨਾਕ ਹੈ। 10-15 ਦਿਨ ਦੇ ਅੰਕੜਿਆਂ ਮੁਤਾਬਕ 65 ਫ਼ੀਸਦੀ ਮਰੀਜ਼ਾਂ ਦੀ ਉਮਰ 45 ਸਾਲ ਤੋਂ ਘੱਟ ਹੈ। ਤੁਹਾਡੀ ਸਿਹਤ ਅਤੇ ਜੀਵਨ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ। 

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਕੇਜਰੀਵਾਲ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜ਼ਰੂਰਤ ਪੈਣ ’ਤੇ ਘਰ ਤੋਂ ਬਾਹਰ ਨਿਕਲਣ ਅਤੇ ਕੋਵਿਡ ਨਿਯਮਾਂ ਦਾ ਪਾਲਣ ਕਰਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੌਰ ਵਿਚ ਲੋਕਾਂ ਨੇ ਸਰਗਰਮ ਰੂਪ ਨਾਲ ਪਲਾਜ਼ਮਾ ਦਾਨ ਕੀਤਾ। ਜਦੋਂ ਸਥਿਤੀ ’ਚ ਸੁਧਾਰ ਹੋਇਆ, ਤਾਂ ਪਲਾਜ਼ਮਾ ਦੀ ਮੰਗ ਘੱਟ ਹੋ ਗਈ ਅਤੇ ਲੋਕਾਂ ਨੇ ਵੀ ਇਸ ਦਾ ਦਾਨ ਘੱਟ ਕਰ ਦਿੱਤਾ। ਹੁਣ ਮਾਮਲੇ ਫਿਰ ਤੋਂ ਵੱਧ ਗਏ ਹਨ ਅਤੇ ਬਹੁਤ ਘੱਟ ਪਲਾਜ਼ਮਾ ਉਪਲੱਬਧ ਹੈ। ਮੈਂ ਵਾਇਰਸ ਤੋਂ ਉੱਭਰ ਚੁੱਕੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਅਤੇ ਵਾਇਰਸ ਖ਼ਿਲਾਫ਼ ਲੜਾਈ ’ਚ ਮਦਦ ਕਰਨ ਦੀ ਬੇਨਤੀ ਕਰਦਾ ਹਾਂ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਬੀਤੇ 24 ਘੰਟਿਆਂ ਦੌਰਾਨ ਵਾਇਰਸ ਦੇ 13,500 ਤੋਂ ਵੱਧ ਕੇਸ ਸਾਹਮਣੇ ਆਏ ਹਨ। ਅਸੀਂ ਸਮਾਰੋਹ ਵਾਲੀਆਂ ਥਾਂ ਨੂੰ ਵੱਡੇ ਹਸਪਤਾਲਾਂ ਨਾਲ ਜੋੜ ਰਹੇ ਹਾਂ। ਹਸਪਤਾਲਾਂ ਵਿਚ ਗੰਭੀਰ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਵੇਗਾ। ਅਸੀਂ ਕੁਝ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਕੋਵਿਡ ਹਸਪਤਾਲ ਐਲਾਨ ਕਰ ਦਿੱਤਾ ਹੈ। 

ਇਹ ਵੀ ਪੜ੍ਹੋ:  ਦਿੱਲੀ ’ਚ ਕੋਰੋਨਾ ਦਾ ਕਹਿਰ: ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਰੱਦ ਹੋਣ CBSE ਇਮਤਿਹਾਨ

ਇਹ ਵੀ ਪੜ੍ਹੋ: ਦਿੱਲੀ ’ਚ ਕੋਰੋਨਾ ਦਾ ਖ਼ੌਫ: 24 ਘੰਟਿਆਂ ’ਚ ਦਰਜ ਹੋਏ ਰਿਕਾਰਡਤੋੜ ਕੇਸ


Tanu

Content Editor

Related News