ਕੇਜਰੀਵਾਲ ਦੀ ਜਾਨ ਖਤਰੇ ''ਚ, ਭਾਜਪਾ ਕਰ ਰਹੀ ਨਫ਼ਰਤ ਦੀ ਰਾਜਨੀਤੀ : ਸੁਨੀਤਾ ਕੇਜਰੀਵਾਲ

Tuesday, Jul 30, 2024 - 06:00 PM (IST)

ਕੇਜਰੀਵਾਲ ਦੀ ਜਾਨ ਖਤਰੇ ''ਚ, ਭਾਜਪਾ ਕਰ ਰਹੀ ਨਫ਼ਰਤ ਦੀ ਰਾਜਨੀਤੀ : ਸੁਨੀਤਾ ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਤਿਹਾੜ ਜੇਲ੍ਹ 'ਚ ਉਨ੍ਹਾਂ ਦੇ ਪਤੀ ਦੀ ਜਾਨ ਖ਼ਤਰੇ 'ਚ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਰਾਜਨੀਤੀ 'ਨਫ਼ਰਤ' ਫੈਲਾਉਣ ਅਤੇ ਰਾਸ਼ਟਰੀ ਰਾਜਧਾਨੀ ਦੇ ਵਾਸੀਆਂ ਦੇ ਕੰਮ ਨੂੰ ਰੋਕਣ ਦੀ ਹੈ। ਜੰਤਰ-ਮੰਤਰ 'ਤੇ 'ਇੰਡੀਆ' ਗਠਜੋੜ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਨੀਤਾ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੂੰ ਇਕ ਬਿਆਨ ਦੇ ਆਧਾਰ 'ਤੇ ਆਬਕਾਰੀ ਨੀਤੀ ਮਾਮਲੇ 'ਚ ਫਸਾਇਆ ਗਿਆ। ਉਨ੍ਹਾਂ ਕਿਹਾ,''ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੇਜਰੀਵਾਲ ਨੂੰ ਕਿਉਂ ਗ੍ਰਿਫ਼ਤਾਰ ਕੀਤਾ? ਇਹ ਸਾਜਿਸ਼ ਅਤੇ ਦਬਾਅ ਕਾਰਨ ਹੋਇਆ।'' ਸੁਨੀਤਾ ਨੇ ਕਿਹਾ,''ਹੇਠਲੀ ਅਦਾਲਤ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਪਰ ਕੇਂਦਰ ਨੇ ਦੋਹਰੀ ਕਾਰਵਾਈ ਕੀਤੀ- ਈ.ਡੀ. ਨੇ ਜ਼ਮਾਨਤ 'ਤੇ ਰੋਕ ਲਗਵਾ ਦਿੱਤੀ ਅਤੇ ਸੀ.ਬੀ.ਆਈ. ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਪਿਛਲੇ 22 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਹਨ ਪਰ ਸਾਨੂੰ ਉਨ੍ਹਾਂ ਨੂੰ ਇੰਸੁਲਿਨ ਦਿਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।'' 

ਕੇਜਰੀਵਾਲ ਦੀ ਸਿਹਤ ਸਥਿਤੀ ਦਾ ਜ਼ਿਕਰ ਕਰਦੇ ਹੋਏ ਸੁਨੀਤਾ ਨੇ ਕਹਿਾ ਕਿ ਉਨ੍ਹਾਂ ਦੇ (ਕੇਜਰੀਵਾਲ) ਹੱਥ 'ਚ ਇਕ ਸੈਂਸਰ ਬੰਨ੍ਹਿਆ ਹੋਇਆ ਹੈ, ਜੋ ਉਨ੍ਹਾਂ ਦੇ ਸ਼ੂਗਰ ਦੇ ਪੱਧਰ ਨੂੰ ਰਿਕਾਰਡ ਕਰਦਾ ਹੈ। ਉਨ੍ਹਾਂ ਕਿਹਾ,''ਜੇਕਰ ਸ਼ੂਗਰ ਦਾ ਪੱਧਰ 50 ਤੋਂ ਹੇਠਾ ਚਲਾ ਜਾਂਦਾ ਹੈ ਤਾਂ ਮਰੀਜ਼ ਕੰਬਣ ਲੱਗਦਾ ਹੈ। ਜਦੋਂ ਕੇਜਰੀਵਾਲ ਘਰ ਸਨ ਤਾਂ ਅਜਿਹਾ 5 ਮਹੀਨੇ 'ਚ ਇਕ ਵਾਰ ਹੁੰਦਾ ਸੀ ਅਤੇ ਅਸੀਂ ਉਨ੍ਹਾਂ ਨੂੰ ਸਥਿਰ ਕਰਨ ਲਈ ਕੁਝ ਮਿੱਠਾ ਦਿੰਦੇ ਸੀ ਪਰ ਕੁਝ ਦਿਨ ਪਹਿਲੇ ਸਾਨੂੰ ਪਤਾ ਲੱਗਾ ਕਿ ਜੇਲ੍ਹ 'ਚ ਉਨ੍ਹਾਂ ਦਾ ਸ਼ੂਗਰ ਦਾ ਪੱਧਰ ਕਈ ਵਾਰ ਘੱਟ ਹੋ ਗਿਆ ਹੈ।'' ਸੁਨੀਤਾ ਨੇ ਕਿਹਾ,''ਮੈਂ ਭਗਵਾਨ ਦੀ ਸ਼ੁਕਰਗੁਜ਼ਾਰ ਹਾਂ ਕਿ ਕੇਜਰੀਵਾਲ ਨਾਲ ਕੋਈ ਅਣਹੋਣੀ ਨਹੀਂ ਹੋਈ। ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ 'ਚ ਉੱਪ ਰਾਜਪਾਲ ਸਾਹਿਬ ਨੇ ਇਕ ਚਿੱਠੀ ਲਿਖ ਕੇ ਕਿਹਾ ਕਿ ਮੁੱਖ ਮੰਤਰੀ ਜਾਣਬੁੱਝ ਕੇ ਘੱਟ ਖਾਣਾ ਖਾ ਰਹੇ ਹਨ। ਇਹ ਕਿਹੋ ਜਿਹਾ ਮਜ਼ਾਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇੰਸੁਲਿਨ ਘੱਟ ਲੈ ਰਹੇ ਹਨ। ਜਦੋਂ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਤਾਂ ਇੰਸੁਲਿਨ ਦਿੱਤਾ ਜਾਂਦਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News