ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਮਹਾਪੁਰਸ਼ਾਂ ਦੇ ਨਾਂ 'ਤੇ ਲਗਾਓ ਰੁੱਖ: CM ਖੱਟੜ

07/17/2019 11:25:14 AM

ਚੰਡੀਗੜ੍ਹ—ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਸਾਰਿਆਂ ਨੂੰ ਰੁੱਖ ਲਗਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਮਹਾਪੁਰਸ਼ਾਂ, ਦਾਦਾ-ਦਾਦੀ, ਮਾਤਾ-ਪਿਤਾ, ਗੁਰੂਆਂ ਅਤੇ ਆਪਣੇ-ਆਪਣੇ ਨਾਂ 'ਤੇ ਘੱਟੋ ਘੱਟ ਇੱਕ-ਇੱਕ ਰੁੱਖ ਲਗਾਉਣਾ ਲਈ ਬੇਨਤੀ ਕੀਤੀ। ਇਨ੍ਹਾਂ ਰੁੱਖਾਂ ਨੂੰ ਲਗਾਉਣ ਤੋਂ ਲੈ ਕੇ ਵੱਡਾ ਹੋਣ ਤੱਕ ਸੁਰੱਖਿਅਤ ਵੀ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਦੇ ਤਹਿਤ ਸੂਬੇ 'ਚ ਸਿੱਖਿਆ ਵਿਭਾਗ ਅਤੇ ਸਥਾਨਿਕ ਦਫਤਰਾਂ 'ਚ 20 ਲੱਖ ਰੁੱਖ ਲਗਾਉਣ ਦਾ ਟੀਚਾ ਵੀ ਨਿਰਧਾਰਿਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ, ਵਿਧਾਇਕ ਡਾ. ਪਵਨ ਸੈਨੀ, ਚੀਫ ਕੰਜ਼ਰਵੇਟਰ ਅਤੁਲ ਸ਼੍ਰੀਸ਼ਾਸਕਰ, ਭਾਜਪਾ ਜ਼ਿਲਾ ਪ੍ਰਧਾਨ ਧਰਮਵੀਰ ਮਿਰਜ਼ਾਪੁਰ, ਉਪ ਪ੍ਰਧਾਨ ਡਾ. ਐੱਸ. ਐੱਸ. ਫੁਲੀਆ ਨੇ ਵਿਦਿਆਰਥੀਆਂ ਨੂੰ ਪੌਦੇ ਵੰਡੇ। ਮੁੱਖ ਮੰਤਰੀ ਨੇ ਲਗਭਗ 2,000 ਵਿਦਿਆਰਥੀਆਂ ਵਿਚਾਲੇ ਪਹੁੰਚ ਕੇ ਪੌਦੇ ਲਗਾਉਣ ਦੇ ਨਾਲ ਨਾਲ ਘੱਟੋ ਘੱਟ 3 ਸਾਲ ਤੱਕ ਉਨਹਾਂ ਦੀ ਸੁਰੱਖਿਆ ਕਰਨ ਦਾ ਸੰਕਲਪ ਦਿਵਾਇਆ। ਉਨ੍ਹਾਂ ਨੇ ਰੁੱਖ ਲਗਾਓ ਚੇਤਨਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਤਹਿਤ ਕੁਰੂਕਸ਼ੇਤਰ ਜ਼ਿਲੇ 'ਚ ਸਕੂਲੀ ਵਿਦਿਆਰਥੀਆਂ ਰਾਹੀਂ 90,000 ਰੁੱਖ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।


Iqbalkaur

Content Editor

Related News