ਪੈਦਲ ਕੇਦਾਰਨਾਥ ਯਾਤਰਾ ਮੁਲਤਵੀ; ਟ੍ਰੈਕਿੰਗ ਰੂਟ ''ਤੇ ਚਿਰਬਾਸਾ ਹੈਲੀਪੈਡ ਨੇੜੇ ਪਹਾੜੀ ਤੋਂ ਡਿੱਗੇ ਪਥਰ, 1 ਦੀ ਮੌਤ
Monday, Sep 14, 2026 - 02:15 PM (IST)
ਰੁਦਰਪ੍ਰਯਾਗ/ਦੇਹਰਾਦੂਨ : ਉੱਤਰਾਖੰਡ ਦੇ ਕੇਦਾਰਨਾਥ ਵਿੱਚ ਚਿਰਬਾਸਾ ਹੈਲੀਪੈਡ ਨੇੜੇ ਐਤਵਾਰ ਨੂੰ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਪੈਦਲ ਯਾਤਰਾ ਮੁਲਤਵੀ ਕਰ ਦਿੱਤੀ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੀ ਇੱਕ ਰਿਪੋਰਟ ਅਨੁਸਾਰ ਚਿਰਬਾਸਾ ਹੈਲੀਪੈਡ ਨੇੜੇ ਪਹਾੜੀ ਤੋਂ ਡਿੱਗਣ ਵਾਲੇ ਪੱਥਰਾਂ ਦੀ ਲਪੇਟ ਵਿੱਚ ਇੱਕ ਵਿਅਕਤੀ ਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਖੀਮਠ ਦੇ 65 ਸਾਲਾ ਮਦਨ ਮੋਹਨ ਤਿਵਾੜੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : 'ਗਣਪਤੀ ਬੱਪਾ ਮੋਰੀਆ' ਦੇ ਜੈਕਾਰਿਆਂ ਨਾਲ ਗੂੰਜੀ ਮੁੰਬਈ; 11 ਦਿਨਾਂ ਗਣੇਸ਼ ਉਤਸਵ ਸ਼ੁਰੂ
ਇਸ ਦੌਰਾਨ ਪੁਲਸ ਨੇ ਕਿਹਾ ਕਿ ਕੇਦਾਰਨਾਥ ਟ੍ਰੈਕਿੰਗ ਰੂਟ ਮਲਬੇ ਅਤੇ ਪੱਥਰਾਂ ਕਾਰਨ ਬੰਦ ਹੋ ਗਿਆ ਸੀ, ਜਿਸ ਕਾਰਨ ਪੈਦਲ ਯਾਤਰਾ ਰੋਕ ਦਿੱਤੀ ਗਈ। ਉਨ੍ਹਾਂ ਅਨੁਸਾਰ ਲਗਾਤਾਰ ਮੀਂਹ ਪੈਣ ਅਤੇ ਰਸਤੇ 'ਤੇ ਪੱਥਰ ਡਿੱਗਣ ਕਾਰਨ ਇਸਨੂੰ ਸਾਫ਼ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਸੋਨਪ੍ਰਯਾਗ-ਗੌਰੀਕੁੰਡ ਵਿਖੇ ਅਤੇ ਵਾਪਸ ਆਉਣ ਵਾਲਿਆਂ ਨੂੰ ਜੰਗਲਚੱਟੀ ਵਿਖੇ ਰੋਕ ਦਿੱਤਾ ਗਿਆ ਹੈ। ਪੁਲਸ ਦੇ ਅਨੁਸਾਰ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਕਿ ਜਦੋਂ ਤੱਕ ਰਸਤਾ ਦੁਬਾਰਾ ਨਹੀਂ ਖੋਲ੍ਹਿਆ ਜਾਂਦਾ ਅਤੇ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਟ੍ਰੈਕਿੰਗ ਰੂਟ 'ਤੇ ਅੱਗੇ ਨਾ ਵਧਣ। ਪੁਲਸ ਨੇ ਕਿਹਾ ਕਿ ਮੌਸਮ ਅਤੇ ਸੜਕ ਦੇ ਹਾਲਾਤ ਆਮ ਹੋਣ ਤੋਂ ਬਾਅਦ ਹੀ ਯਾਤਰੀਆਂ ਦੀ ਆਵਾਜਾਈ ਬਹਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
