ਕੇਦਾਰਨਾਥ ਮੰਦਰ ਦੇ ਕਿਵਾੜ 3 ਨਵੰਬਰ ਨੂੰ ਹੋਣਗੇ ਬੰਦ
Tuesday, Oct 08, 2024 - 09:34 PM (IST)
ਰੁਦਰਪ੍ਰਯਾਗ, (ਭਾਸ਼ਾ)- ਕੇਦਾਰਨਾਥ ਮੰਦਰ ਦੇ ਕਿਵਾੜ ਇਸ ਸਾਲ 3 ਨਵੰਬਰ ਨੂੰ ਸਵੇਰੇ 8.30 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ।
ਮੰਦਰ ਦੇ ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਅਧਿਕਾਰੀ ਵਿਜੇ ਪ੍ਰਸਾਦ ਨੇ ਦੱਸਿਆ ਕਿ ਪਰੰਪਰਾ ਅਨੁਸਾਰ ਭਾਈ ਦੂਜ ਦੇ ਮੌਕੇ ’ਤੇ 3 ਨਵੰਬਰ ਨੂੰ ਕਿਵਾੜ ਬੰਦ ਕੀਤੇ ਜਾਣਗੇ।
ਉਪਰਲੇ ਗੜ੍ਹਵਾਲ ਖੇਤਰ ’ਚ ਸਥਿਤ ਕੇਦਾਰਨਾਥ ਮੰਦਿਰ ਸਮੇਤ ਚਾਰਾਂ ਧਾਮਾਂ ਦੇ ਕਿਵਾੜ ਸ਼ਰਧਾਲੂਆਂ ਲਈ ਹਰ ਸਾਲ ਅਕਤੂਬਰ-ਨਵੰਬਰ ’ਚ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ ’ਚ ਦੁਬਾਰਾ ਖੋਲ੍ਹ ਦਿੱਤੇ ਜਾਂਦੇ ਹਨ।