ਕਜ਼ਾਕਿਸਤਾਨ : ਸ਼ੁਸ਼ਮਾ ਨੇ ਆਪਣੇ ਹਮਰੁਤਬਾ ਨਾਲ ਕੀਤੀ ਮੁਲਾਕਾਤ, ਸਹਿਯੋਗ ਵਧਾਉਣ ''ਤੇ ਚਰਚਾ
Friday, Aug 03, 2018 - 01:41 PM (IST)

ਅਸਤਾਨਾ (ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੇ ਆਪਣੇ ਹਮਰੁਤਬਾ ਕੈਰਾਤ ਅਬਦਰਾਖਮਨੋਵ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਹਾਂ ਵਿਚਕਾਰ ਕਾਰੋਬਾਰ, ਊਰਜਾ, ਰੱਖਿਆ, ਨਿਵੇਸ਼, ਸੂਚਨਾ, ਸੰਚਾਰ ਤਕਨਾਲੋਜੀ, ਫਾਰਮਾ, ਸੱਭਿਆਚਾਰਕ ਖੇਤਰ, ਸੁਰੱਖਿਆ ਖੇਤਰ ਅਤੇ ਆਪਸੀ ਸਹਿਯੋਗ ਵਧਾਉਣ 'ਤੇ ਚਰਚਾ ਹੋਈ।
ਸੁਸ਼ਮਾ ਕੁਦਰਤੀ ਸਰੋਤਾਂ ਨਾਲ ਭਰੂਪਰ ਮੱਧ ਏਸ਼ੀਆਈ ਦੇਸ਼ਾਂ ਨਾਲ ਰਣਨੀਤਕ ਹਿੱਸੇਦਾਰੀ ਮਜ਼ਬੂਤ ਬਨਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦੇ ਤਹਿਤ 3 ਦੇਸ਼ਾਂ ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀ ਯਾਤਰਾ 'ਤੇ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,''ਸਾਲ 2009 ਤੋਂ ਰਣਨੀਤਕ ਹਿੱਸੇਦਾਰ ਕਜ਼ਾਕਿਸਤਾਨ ਦੇ ਵਿਦੇਸ਼ ਮੰਤਰੀ ਕੈਰਾਤ ਅਬਦਰਾਖਮਨੋਵ ਨਾਲ ਸੁਸ਼ਮਾ ਸਵਰਾਜ ਨੇ ਮੁਲਾਕਾਤ ਕੀਤੀ।'' ਪ੍ਰਤੀਨਿਧੀ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਅਬਦਰਾਖਮਨੋਵ ਨੇ ਸਵਰਾਜ ਦਾ ਆਪਣੇ ਦਫਤਰ ਵਿਚ ਨਿੱਘਾ ਸਵਾਗਤ ਕੀਤਾ।