ਦਿੱਲੀ ਆਬਕਾਰੀ ਨੀਤੀ: BRS ਆਗੂ ਕਵਿਤਾ ਦੇ ਸਾਬਕਾ-ਆਡਿਟਰ ਪੁੱਛਗਿੱਛ ਲਈ ਤਲਬ

Tuesday, Mar 14, 2023 - 03:39 AM (IST)

ਦਿੱਲੀ ਆਬਕਾਰੀ ਨੀਤੀ: BRS ਆਗੂ ਕਵਿਤਾ ਦੇ ਸਾਬਕਾ-ਆਡਿਟਰ ਪੁੱਛਗਿੱਛ ਲਈ ਤਲਬ

ਨਵੀਂ ਦਿੱਲੀ (ਭਾਸ਼ਾ): ਈ.ਡੀ. ਨੇ ਸੋਮਵਾਰ ਨੂੰ ਇੱਥੇ ਦੀ ਇਕ ਅਦਾਲਤ ਨੂੰ ਸੂਚਨਾ ਦਿੱਤੀ ਕਿ ਏਜੰਸੀ ਨੇ ਬੀ.ਆਰ.ਐੱਸ. ਆਗੂ ਕੇ. ਕਵਿਤਾ ਦੇ ਕਥਿਤ ਸਾਬਕਾ ਆਡਿਟਰ ਬੁਚਿਬਾਬੂ ਗੋਰੰਤਲਾ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਤਲਬ ਕੀਤਾ ਹੈ, ਜਿਨ੍ਹਾਂ ਦਾ ਸਾਹਮਣਾ ਮਾਮਲੇ 'ਚ ਗ੍ਰਿਫ਼ਤਾਰ ਹੋਰ ਮੁਲਜ਼ਮਾਂ ਤੋਂ ਕਰਵਾਇਆ ਜਾਵੇਗਾ। ਅਦਾਲਤ ਨੇ ਇਸ ਮਾਮਲੇ ਵਿਚ 6 ਮਾਰਚ ਨੂੰ ਗ੍ਰਿਫ਼ਤਾਰ ਮੁਲਜ਼ਮ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰ ਪਿੱਲਈ ਦੀ ਹਿਰਾਸਤ ਦਾ ਸਮਾਂ ਵਧਾਏ ਜਾਣ ਦੀ ਅਪੀਲ ਦੌਰਾਨ ਅਦਾਲਤ ਅੱਗੇ ਇਹ ਗੱਲ ਕਹੀ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਖੁੱਲ੍ਹ ਕੇ ਬੋਲੇ ਕਰਨ ਔਜਲਾ, ਕਿਹਾ, "ਮੈਂ ਸਿੱਧੂ ਨੂੰ ਫ਼ੋਨ ਕਰ ਕੇ..."

ਅਦਾਲਤ ਨੇ ਪਿੱਲਈ ਦੀ ਹਿਰਾਸਤ ਦਾ ਸਮਾਂ ਤਿੰਨ ਹੋਰ ਦਿਨ ਲਈ ਵਧਾ ਦਿੱਤਾ। ਈ.ਡੀ. ਨੇ ਇਸ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਬੁਚਿਬਾਬੂ ਨੂੰ 15 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ, ਜਿਸ ਤੋਂ ਇਕ ਦਿਨ ਬਾਅਦ ਤੇਲੰਗਾਨਾ ਦੀ ਵਿਧਾਨ ਪ੍ਰੀਸ਼ਦ ਮੈਂਬਰ ਕਵਿਤਾ ਤੋਂ ਦੂਸਰੇ ਦੌਰ ਦੀ ਪੁੱਛਗਿੱਛ ਕੀਤੀ ਜਾਣੀ ਹੈ। ਏਜੰਸੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪਿੱਲਈ ਤੇ ਬੁਚਿਬਾਬੂ ਮਾਰਚ ਦੇ ਮੱਧ ਵਿਚ ਹੈਦਰਾਬਾਦ ਦੇ ਇਕ 5 ਤਾਰਾ ਹੋਟਲ ਵਿਚ ਠਹਿਰੇ ਸਨ ਤੇ ਇਸੇ ਸਮੇਂ ਦੌਰਾਨ ਦਿੱਲੀ ਦੀ ਆਬਕਾਰੀ ਨੀਤੀ (ਹੁਣ ਰੱਦ ਕੀਤੀ ਜਾ ਚੁੱਕੀ) 'ਤੇ ਮੰਤਰੀ ਸਮੂਹ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News