ਕੱਟੜਾ : ਸੜਕ ਹਾਦਸੇ ਦੌਰਾਨ ਇਕ ਦੀ ਮੌਤ, 21 ਜ਼ਖਮੀ
Thursday, Jun 14, 2018 - 12:22 AM (IST)

ਕੱਟੜਾ— ਇਥੋਂ ਦੇ ਬਲਾਨੀ ਪੁਲ ਕੋਲ ਬੁੱਧਵਾਰ ਰਾਤ ਕਰੀਬ 10.45 ਵਜੇ ਬੱਸ ਅਤੇ ਇਕ ਵਾਹਨ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ 21 ਲੋਕ ਜ਼ਖਮੀ ਹੋ ਗਏ।
ਮ੍ਰਿਤਕ ਔਰਤ ਦੀ ਪਛਾਣ ਸੁਸ਼ਮਾ ਸਿੰਘ ਰਾਵਤ ਪਤਨੀ ਨਰਿੰਦਰ ਸਿੰਘ ਰਾਵਤ ਵਾਸੀ ਬਹਾਦੁਰ ਪੁਰ ਦਿੱਲੀ ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੋਂ 6 ਜ਼ਖਮੀਆਂ ਨੂੰ ਜੰਮੂ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।