ਗੋਦਾਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਤਬਾਹ
Tuesday, Apr 09, 2019 - 01:38 PM (IST)

ਕਟਿਹਾਰ- ਬਿਹਾਰ 'ਚ ਅੱਜ ਭਾਵ ਮੰਗਲਵਾਰ ਨੂੰ ਉਸ ਸਮੇਂ ਹਡਕੰਪ ਮੱਚ ਗਿਆ, ਜਦੋਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਕਟਿਹਾਰ ਦੇ ਕਦਵਾ ਥਾਣਾ ਖੇਤਰ ਦੇ ਸੋਨੈਲੀ ਬਾਜ਼ਾਰ 'ਚ ਸਥਿਤ ਇੱਕ ਪ੍ਰਾਈਵੇਟ ਜੂਟ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸੀ ਕਿ ਨੇੜੇ ਦੀਆਂ ਅੱਧਾ ਦਰਜਨ ਤੋਂ ਵੱਧ ਦੁਕਾਨਾਂ ਇਸ ਦੀ ਚਪੇਟ 'ਚ ਆ ਗਈਆਂ। ਇਸ ਹਾਦਸੇ 'ਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਤਬਾਹ ਹੋ। ਹਾਦਸੇ ਵਾਲੇ ਸਥਾਨ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚ ਗਈਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ।