ਰੋਂਦੇ ਪਰਿਵਾਰ ਨੇ ਪੁੱਤ ਨੂੰ ਕੀਤੀ ਅਪੀਲ, ''ਅੱਲ੍ਹਾ ਦਾ ਵਾਸਤਾ ਘਰ ਆ ਜਾ''

Sunday, Nov 04, 2018 - 10:39 AM (IST)

ਸ਼੍ਰੀਨਗਰ— ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) 'ਚ ਸ਼ਾਮਲ ਹੋਣ ਵਾਲੇ ਕਸ਼ਮੀਰੀ ਵਿਦਿਆਰਥੀ ਅਹਿਤੇਸ਼ਾਮ ਬਿਲਾਲ ਸੂਫੀ ਨੂੰ ਉਸ ਦੇ ਪਰਿਵਾਰ ਨੇ ਉਸ ਨੂੰ ਘਰ ਆਉਣ ਦੀ ਅਪੀਲ ਕੀਤੀ ਹੈ। ਬਿਲਾਲ ਦੇ ਪਿਤਾ ਬਿਲਾਲ ਅਹਿਮਦ ਨੇ ਵੀਡੀਓ ਸੰਦੇਸ਼ ਜ਼ਰੀਏ ਘਰ ਆਉਣ ਦੀ ਅਪੀਲ ਕਰਦਿਆਂ ਕਿਹਾ, ''ਪੁੱਤਰ ਅੱਲ੍ਹਾ ਦਾ ਵਾਸਤਾ ਤੂੰ ਘਰ ਆ ਜਾ। ਇਸਲਾਮ ਕਿਸੇ ਨੂੰ ਵੀ ਆਪਣੇ ਮਾਤਾ-ਪਿਤਾ ਦੀ ਆਗਿਆ ਨੂੰ ਨਾ ਮੰਨਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਮੈਂ ਤੈਨੂੰ ਘਰ ਪਰਤਣ ਦਾ ਆਦੇਸ਼ ਦਿੰਦਾ ਹਾਂ ਅਤੇ ਅਪੀਲ ਕਰਦਾ ਹਾਂ। ਤੇਰੀ ਬੀਮਾਰ ਮਾਂ ਤੇਰੇ ਬਿਨਾਂ ਨਹੀਂ ਰਹਿ ਸਕਦੀ।'' ਅਹਿਤੇਸ਼ਾਮ ਦੀ ਭੈਣ ਨੇ ਵੀ ਆਪਣੇ ਭਰਾ ਨੂੰ ਸੰਦੇਸ਼ ਵਿਚ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਅੱਲ੍ਹਾ ਲਈ ਵਾਪਸ ਆ ਜਾ।

 

PunjabKesari

ਇੱਥੇ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਅਹਿਤੇਸ਼ਾਮ ਬਿਲਾਲ 28 ਅਕਤੂਬਰ 2018 ਨੂੰ ਕੰਪਲੈਕਸ 'ਚੋਂ ਲਾਪਤਾ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕੁਝ ਵਿਦਿਆਰਥੀਆਂ ਨਾਲ ਝਗੜ ਹੋਇਆ ਸੀ। ਬੀਤੇ ਸ਼ੁੱਕਰਵਾਰ ਨੂੰ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨੂੰ ਪੋਸਟ ਕੀਤਾ ਸੀ ਅਤੇ ਦਾਅਵਾ ਕੀਤਾ ਕਿ ਉਹ ਕਸ਼ਮੀਰ ਘਾਟੀ ਵਿਚ ਅੱਤਵਾਦੀ ਸਮੂਹ 'ਚ ਸ਼ਾਮਲ ਹੋ ਚੁੱਕਾ ਹੈ।


Related News