ਕਸ਼ਮੀਰੀ ਵਿਦਿਆਰਥੀ ਨੇ ਬਣਾਇਆ ਕੋਵਿਡ-19 ਟ੍ਰੈਕਰ, ਜੋ ਦੇਵੇਗਾ ਸਹੀ ਜਾਣਕਾਰੀ
Sunday, Aug 09, 2020 - 04:00 PM (IST)
ਸ਼੍ਰੀਨਗਰ- ਕਸ਼ਮੀਰੀ ਵਿਦਿਆਰਥੀ ਨੇ ਕੋਵਿਡ-19 ਬਾਰੇ ਸਹੀ ਜਾਣਕਾਰੀ ਦੇਣ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ 'ਚ ਮਦਦ ਕਰਨ ਲਈ ਇਕ ਵੈੱਬ ਪੇਜ਼ (ਕੋਵਿਡ-19 ਕਸ਼ਮੀਰ ਟ੍ਰੈਕਰ) ਵਿਕਸਿਤ ਕੀਤਾ ਹੈ, ਜੋ ਜੰਮੂ-ਕਸ਼ਮੀਰ 'ਚ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸ਼੍ਰੀਨਗਰ ਸ਼ਹਿਰ ਦੇ ਨਿਸ਼ਾਤ ਇਲਾਕੇ ਦੇ ਵਾਸੀ ਹੈਦਰ ਅਲੀ ਪੰਜਾਬੀ ਨੇ ਆਪਣੇ ਦੋਸਤਾਂ ਦੀ ਮਦਦ ਨਾਲ Covidindia.org ਅਤੇ ਕੋਰੋਨਾ ਵਾਇਰਸ 'ਤੇ ਹੋਰ ਸੂਚਨਾਤਮਕ ਵੈੱਬਸਾਈਟਾਂ ਦੀ ਮਦਦ ਨਾਲ ਪੇਜ਼ ਵਿਕਸਿਤ ਕੀਤਾ।
ਅਲੀ ਨੇ ਕਿਹਾ,''ਵਿਚਾਰ ਆਉਣ ਦੇ ਕੁਝ ਹੀ ਮਿੰਟ ਬਾਅਦ ਅਸੀਂ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਇਕ ਪੂਰਨ ਵੈੱਬਸਾਈਟ ਬਣਾਉਣ ਦਾ ਫੈਸਲਾ ਕੀਤਾ, ਜੋ ਲੋਕਾਂ ਨੂੰ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ। ਕੋਵਿਡ-19 ਮਾਮਲਿਆਂ ਦਾ ਜ਼ਿਲ੍ਹਾ-ਵਾਰ ਬਰੇਕ, ਨਕਸ਼ਾ ਅਤੇ ਕੋਰੋਨਾ ਵਾਇਰਸ ਮਾਮਲਿਆਂ 'ਤੇ ਰੋਜ਼ਾਨਾ ਅਪਡੇਟ ਟ੍ਰੈਕਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ।
ਕੇਂਦਰ ਸਰਕਾਰ ਦੀ ਵੈੱਬਸਾਈਟ ਪੂਰੇ ਦੇਸ਼ ਲਈ ਡਾਟਾ ਪ੍ਰਦਾਨ ਕਰ ਰਹੀ ਹੈ, ਇਸ ਲਈ ਅਸੀਂ ਘਾਟੀ ਦੇ ਲੋਕਾਂ ਲਈ ਕਸ਼ਮੀਰ ਦੇ ਸਾਰੇ ਡਾਟਾ ਨੂੰ ਇਕ-ਸਟਾਪ 'ਤੇ ਸੰਕਲਿਤ ਕਰਨ ਦਾ ਵਿਚਾਰ ਲੈ ਕੇ ਆਏ ਹਾਂ। ਅਸੀਂ ਅਧਿਕਾਰੀਆਂ ਅਤੇ ਭਰੋਸੇਯੋਗ ਸਮਾਚਾਰ ਪੱਤਰਾਂ ਵਲੋਂ ਜਾਰੀ ਅੰਕੜਿਆਂ ਨੂੰ ਜੋੜਦੇ ਹਾਂ। ਅਸੀਂ ਪ੍ਰਮੁੱਖ ਸਕੱਤਰ ਰੋਹਿਤ ਕੰਸਲ ਦੇ ਟਵੀਟ ਦਾ ਇੰਤਜ਼ਾਰ ਕਰਦੇ ਹਾਂ ਅਤੇ ਉਸ ਜਾਣਕਾਰੀ ਨੂੰ ਆਪਣੇ ਪੇਜ਼ 'ਚ ਸ਼ਾਮਲ ਕਰਦੇ ਹਾਂ। ਅਲੀ ਨੇ ਕਿਹਾ,''ਕੋਰੋਨਾ ਵਾਇਰਸ ਮਾਮਲਿਆਂ ਤੋਂ ਇਲਾਵਾ, ਵੈੱਬਸਾਈਟ ਡਾਕਟਰਾਂ, ਉਨ੍ਹਾਂ ਦੇ ਸੰਪਰਕ ਨੰਬਰ, ਸਰਕਾਰ ਵਲੋਂ ਸਥਾਪਤ ਹੈਲਪਲਾਈਨ ਨੰਬਰਾਂ ਬਾਰੇ ਵੀ ਪੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ।