ਕਸ਼ਮੀਰੀ ਪੱਤਰਕਾਰ ਸਮਾਨ ਲਤੀਫ਼ ਨੇ ਜਿੱਤਿਆ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਪੁਰਸਕਾਰ
Monday, Dec 12, 2022 - 04:55 PM (IST)

ਜੰਮੂ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕੌਮਾਂਤਰੀ ਪੱਧਰ 'ਤੇ ਕਸ਼ਮੀਰੀ ਪੱਤਰਕਾਰ ਸਮਾਨ ਲਤੀਫ਼ ਨੂੰ ਜਲਵਾਯੂ ਪਰਿਵਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ। ਨਿਊਯਾਰਕ 'ਚ ਸਿਪ੍ਰਿਆਨੀ 25 ਬ੍ਰਾਡਵੇਅ 'ਚ ਬਲੈਕ-ਟਾਈ ਪ੍ਰੋਗਰਾਮ 'ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ, ਸੰਯੁਕਤ ਰਾਸ਼ਟਰ ਦੇ ਰਾਜਦੂਤ, ਉੱਚ-ਪੱਧਰੀ ਸੰਯੁਕਤ ਰਾਸ਼ਟਰ ਦੇ ਅਧਿਕਾਰੀ, ਹਾਲੀਵੁੱਜ ਦੀਆਂ ਮਸ਼ਹੂਰ ਹਸਤੀਆਂ, ਮਨੁੱਖਤਾਵਾਦੀ, ਕਾਰਪੋਰੇਟ ਅਤੇ ਸੰਸਕ੍ਰਿਤੀ ਸੰਗਠਨ ਅਤੇ ਦੁਨੀਆ ਭਰ ਦੇ ਮੀਡੀਆ ਨੇ ਹਿੱਸਾ ਲਿਆ। ਇਕ ਸਥਾਨਕ ਸਮਾਚਾਰ ਏਜੰਸੀ ਅਨੁਸਾਰ ਸਮਾਨ ਨੂੰ ਮੋਨਾਕੋ ਦੇ ਰਾਜਕੁਮਾਰ ਅਲਬਰਟ-II ਲਈ ਕਾਂਸੀ ਤਮਗਾ, ਇਕ ਪ੍ਰਸ਼ੰਸਾ ਪੱਤਰ ਅਤੇ ਨਕਦ ਪੁਰਸਕਾਰ ਅਤੇ ਜਲਵਾਯੂ ਪਰਿਵਰਤਨ ਦੇ ਕਵਰੇਜ਼ ਲਈ ਯੂ.ਐੱਨ.ਸੀ.ਏ. ਗਲੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਸਮਾਨ ਟੈਲੀਗ੍ਰਾਫ਼ ਯੂਕੇ, ਡੀ.ਡਬਲਿਊ. ਜਰਮਨੀ ਅਤੇ ਹੋਰ ਮੁੱਕ ਆਊਟਲੈਟਸ ਲਈ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਭਾਰਤ 'ਚ ਜਲਵਾਯੂ ਸੰਕਟ 'ਤੇ ਰਿਪੋਰਟ ਕਰਦੇ ਹਨ। ਭਾਰਤ 'ਚ ਲੂ ਅਤੇ ਪਾਕਿਸਤਾਨ 'ਚ ਹੜ੍ਹ ਤੋਂ ਇਲਾਵਾ, ਉਨ੍ਹਾਂ ਨੇ ਕਸ਼ਮੀਰ ਦੇ ਵਿਵਾਦਿਤ ਖੇਤਰ 'ਚ ਆਰਥਿਕ ਜੀਵਨ ਨੂੰ ਖ਼ਤਰੇ 'ਚ ਪਾਉਣ ਵਾਲੇ ਮੁੱਦਿਆਂ ਦਾ ਅਨੋਖਾ ਕਵਰੇਜ਼ ਪ੍ਰਦਾਨ ਕੀਤਾ। ਮੈਕਸੀਕੋ ਦੇ ਏਮੀਲੀਓ ਗੋਡਾਏ ਨੂੰ ਗੋਲਡ ਮੈਡਲ ਅਤੇ ਈਰਾਨ ਦੇ ਕੁਰੋਸ਼ ਜਿਆਬਾਰੀ ਨੂੰ ਚਾਂਦੀ ਦੇ ਤਮਗੇ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਸਮਨ ਏਸ਼ੀਆ ਮੀਡੀਆ ਐਵਾਰਸ ਵਲੋਂ ਖੋਜੀ ਪੱਤਰਕਾਰਿਤਾ ਸ਼੍ਰੇਣੀ 'ਚ ਇਕ ਫਾਈਨਲਿਸਟ ਸੀ ਅਤੇ ਉਨ੍ਹਾਂ ਨੂੰ ਸੋਸਾਇਟੀ ਆਫ਼ ਐਡਿਟਰਜ਼ ਯੂਨਾਈਟੇਡ ਕਿੰਗਡਮ ਵਲੋਂ ਫ੍ਰੀਲਾਂਸ ਜਰਨਲਿਸਟ ਆਫ਼ ਦਿ ਈਅਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।