ਜੰੰਮੂ-ਕਸ਼ਮੀਰ ’ਚ ਪੱਥਰਬਾਜ਼ਾਂ ਦੀ ਹੁਣ ਖ਼ੈਰ ਨਹੀਂ, ਨਾ ਪਾਸਪੋਰਟ ਵੈਰੀਫ਼ਿਕੇਸ਼ਨ, ਨਾ ਮਿਲੇਗੀ ਸਰਕਾਰੀ ਨੌਕਰੀ

08/01/2021 1:48:07 PM

ਜੰਮੂ— ਜੰਮੂ-ਕਸ਼ਮੀਰ ਵਿਚ ਕਾਨੂੰਨ ਵਿਵਸਥਾ ਭੰਗ ਕਰਨ ਅਤੇ ਪੱਥਰਬਾਜ਼ੀ ’ਚ ਸ਼ਾਮਲ ਰਹੇ ਨੌਜਵਾਨਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਸਬੰਧ ’ਚ ਕਸ਼ਮੀਰ ਅਪਰਾਧਕ ਜਾਂਚ ਮਹਿਕਮੇ (ਸੀ. ਆਈ. ਡੀ.) ਵਲੋਂ ਇਕ ਸਰਕੁਲਰ ਜਾਰੀ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਪੱਥਰਬਾਜ਼ੀ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਰਹੇ ਨੌਜਵਾਨਾਂ ਨੂੰ ਨਾ ਤਾਂ ਸਰਕਾਰੀ ਨੌਕਰੀ ਮਿਲੇਗੀ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਦਾ ਵੈਰੀਫ਼ੇਕਸ਼ਨ ਕੀਤਾ ਜਾਵੇਗਾ। 

ਸਰਕੁਲਰ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਤੋਂ ਕਾਨੂੰਨ ਵਿਵਸਥਾ ਦਾ ਖ਼ਤਰਾ ਹੈ, ਉਨ੍ਹਾਂ ’ਤੇ ਨਜ਼ਰ ਰੱਖੀ ਜਾਵੇ। ਅਜਿਹੇ ਲੋਕਾਂ ’ਤੇ ਸਖ਼ਤੀ ਲਈ ਸਾਰੇ ਡਿਜੀਟਲ ਸਬੂਤ ਅਤੇ ਪੁਲਸ ਰਿਕਾਰਡ ਨੂੰ ਧਿਆਨ ’ਚ ਰੱਖਿਆ ਜਾਵੇਗਾ। ਪੱਥਰਬਾਜ਼ੀ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਰਹੇ ਨੌਜਵਾਨਾਂ ਨੂੰ ਨਾ ਤਾਂ ਸਰਕਾਰੀ ਨੌਕਰੀ ਮਿਲੇਗੀ ਅਤੇ ਨਾ ਹੀ ਪਾਸਪੋਰਟ ਲਈ ਵੈਰੀਫ਼ੇਕਸ਼ਨ ਕੀਤਾ ਜਾਵੇਗਾ।

PunjabKesari

ਸਰਕੁਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀਆਂ ਦੀ ਪਹਿਚਾਣ ਲਈ ਸਬੰਧਤ ਪੁਲਸ ਸਟੇਸ਼ਨ ਤੋਂ ਵੀ ਰਿਪੋਰਟ ਲਈ ਜਾਵੇ। ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਅਤੇ ਪੁਲਸ ਕੋਲ ਵੀ ਅਜਿਹੇ ਲੋਕਾਂ ਦੀ ਸੀ. ਸੀ. ਟੀ. ਵੀ. ਫੁਟੇਜ, ਤਸਵੀਰਾਂ, ਵੀਡੀਓ, ਆਡੀਓ ਜ਼ਰੀਏ ਲਈਆਂ ਗਈਆਂ ਤਸਵੀਰਾਂ ਰਹਿੰਦੀਆਂ ਹਨ, ਉਨ੍ਹਾਂ ਦੀ ਮਦਦ ਲਈ ਜਾਵੇ।


Tanu

Content Editor

Related News