ਕਸ਼ਮੀਰ ''ਚ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਖੋਲ੍ਹਿਆ ਗਿਆ

02/02/2020 3:30:08 PM

ਸ਼੍ਰੀਨਗਰ (ਵਾਰਤਾ)— ਉੱਤਰੀ ਕਸ਼ਮੀਰ 'ਚ ਕਈ ਫੁੱਟ ਬਰਫ ਜਮ੍ਹਾ ਹੋਣ ਕਾਰਨ 20 ਦਿਨਾਂ ਤੋਂ ਬੰਦ ਸੜਕਾਂ ਨੂੰ ਐਤਵਾਰ ਨੂੰ ਮੁੜ ਖੋਲ੍ਹ ਦਿੱਤਾ ਗਿਆ। ਬਾਂਦੀਪੋਰਾ ਅਤੇ ਗੁਰੇਜ 'ਚ ਫਸੇ ਹੋਏ 167 ਯਾਤਰੀਆਂ ਨੂੰ ਵਿਸ਼ੇਸ਼ ਕੋਸ਼ਿਸ਼ ਤਹਿਤ ਹੈਲੀਕਾਪਟਰ ਜ਼ਰੀਏ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਗਿਆ। ਓਧਰ ਕੁਪਵਾੜਾ 'ਚ ਪੁਲਸ ਕੰਟਰੋਲ ਰੂਮ ਦੇ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ-ਕੇਰਨ ਅਤੇ ਕੁਪਵਾੜਾ-ਮਾਛਿਲ 'ਚ ਸੜਕਾਂ 'ਤੇ ਜੰਮੀ ਕਈ ਫੁੱਟ ਬਰਫ ਹਟਾਉਣ ਤੋਂ ਬਾਅਦ ਅਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਫ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਅਤੇ ਕੁਪਵਾੜਾ-ਮਾਛਿਲ ਮਾਰਗ 'ਤੇ ਆਵਾਜਾਈ ਬਹਾਲ ਕਰਨ ਲਈ ਜਮ੍ਹੀ ਹੋਈ ਕਈ ਫੁੱਟ ਬਰਫ ਨੂੰ ਹਟਾਇਆ ਗਿਆ ਹੈ।
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਗੁਰੇਜ ਤੋਂ ਬਾਂਦੀਪੁਰਾ ਅਤੇ ਸ਼੍ਰੀਨਗਰ ਜਾਣ ਵਾਲੇ ਫਸੇ ਹੋਏ ਘੱਟ ਤੋਂ ਘੱਟ 100 ਯਾਤਰੀਆਂ ਨੂੰ ਹੈਲੀਕਾਪਟਰ ਜ਼ਰੀਏ ਕੱਢਿਆ ਗਿਆ ਹੈ ਯਾਤਰੀਆਂ ਨੂੰ ਕੱਢਣ ਲਈ ਐੱਮ. ਆਈ17 ਹੈਲੀਕਾਪਟਰ ਅਤੇ ਪਵਨਹੰਸ ਨੂੰ ਲਾਇਆ ਗਿਆ ਹੈ। ਜਿਨ੍ਹਾਂ 'ਚੋਂ 10 ਐੱਮ. ਆਈ. ਹੈਲੀਕਾਪਟਰ ਅਤੇ 12 ਪਵਨਹੰਸ ਹੈਲੀਕਾਪਟਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਪਿਛਲੇ ਹਫਤੇ ਬਾਂਦੀਪੁਰਾ ਅਤੇ ਗੁਰੇਜ ਤੋਂ 127 ਯਾਤਰੀਆਂ ਨੂੰ ਹੈਲੀਕਾਪਟਰ ਜ਼ਰੀਏ ਕੱਢਿਆ ਗਿਆ।


Tanu

Content Editor

Related News