ਕਸ਼ਮੀਰ ਵਾਸੀ ਦੀ ਕਾਰਾਗਰੀ, ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨਾਲ ਬਣਾਇਆ ਪਹਿਲਾ ਕਾਲੀਨ

Tuesday, Jul 12, 2022 - 12:11 PM (IST)

ਕਸ਼ਮੀਰ ਵਾਸੀ ਦੀ ਕਾਰਾਗਰੀ, ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨਾਲ ਬਣਾਇਆ ਪਹਿਲਾ ਕਾਲੀਨ

ਬਾਂਦੀਪੋਰਾ (ਭਾਸ਼ਾ)- ਕਸ਼ਮੀਰ ਦੇ ਮਕਬੂਲ ਅਹਿਮਦ ਡਾਰ ਘਾਟੀ ਦੇ ਪਹਿਲੇ ਕਾਰੀਗਰ ਹਨ, ਜਿਨ੍ਹਾਂ ਨੇ ਆਪਣੀ ਕਲਾ ਨੂੰ ਉੱਚਾ ਉਠਾਉਣ ਦੇ ਮਕਸਦ ਨਾਲ 'ਰਾਸ਼ਟਰੀ ਝੰਡੇ' ਦੇ ਡਿਜ਼ਾਈਨ ਨਾਲ ਕਾਲੀਨ ਤਿਆਰ ਕੀਤਾ ਹੈ। ਬਾਂਦੀਪੋਰਾ ਜ਼ਿਲ੍ਹੇ ਦੇ ਅਸ਼ਟਾਂਗੂ ਪਿੰਡ ਦੇ ਰਹਿਣ ਵਾਲੇ ਡਾਰ ਨੇ ਆਰਥਿਕ ਤੰਗੀ ਕਾਰਨ ਸਕੂਲ ਛੱਡ ਦਿੱਤਾ ਅਤੇ ਘੱਟ ਉਮਰ 'ਚ ਹੀ ਕਾਲੀਨ ਕਾਰੀਗਰ ਬਣਨ ਦਾ ਫ਼ੈਸਲਾ ਕਰ ਲਿਆ। ਡਾਰ ਨੇ ਦੱਸਿਆ,''ਮੈਂ 7ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ, ਕਿਉਂਕਿ ਮੇਰਾ ਪਰਿਵਾਰ ਆਰਥਿਕ ਸੰਕਟ ਕਾਰਨ ਸੰਘਰਸ਼ ਕਰ ਰਿਹਾ ਸੀ। ਇਸ ਲਈ ਘੱਟ ਉਮਰ 'ਚ, ਮੈਂ ਇਕ ਕਾਲੀਨ ਕਾਰਗੀਰ ਬਣਨ ਦਾ ਫ਼ੈਸਲਾ ਕੀਤਾ। ਮੈਨੂੰ ਕੌਸ਼ਲ ਸਿੱਖਣ 'ਚ ਇਕ ਸਾਲ ਲੱਗ ਗਿਆ। ਮੇਰੇ ਮਾਮਾ ਨੇ ਮੈਨੂੰ ਕਾਲੀਨ ਬੁਣਾਈ ਦੀਆਂ ਮੂਲ ਗੱਲਾਂ ਸਿੱਖਣ 'ਚ ਮਦਦ ਕੀਤੀ।'' 25 ਸਾਲ ਤੋਂ ਪਹਿਲਾਂ ਮਕਬੂਲ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਾਲੀਨ ਬੁਣਦਾ ਰਿਹਾ ਸੀ ਅਤੇ ਉਹ ਆਪਣੇ ਕੰਮ ਤੋਂ ਸੰਤੁਸ਼ਟ ਸੀ। ਜਿਵੇਂ ਹੀ ਕੋਰੋਨਾ ਕਸ਼ਮੀਰ 'ਚ ਬੁਰੀ ਤਰ੍ਹਾਂ ਨਾਲ ਫ਼ੈਲਿਆ, ਇਸ ਨੇ ਮਕਬੂਲ ਦੇ ਵਪਾਰ ਨੂੰ ਵੀ ਪ੍ਰਭਾਵਿਤ ਕੀਤਾ।  

ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ

ਕਾਰੀਗਰ ਨੇ ਕਿਹਾ,''ਘਾਟੀ 'ਚ ਕੋਰੋਨਾ ਆਉਣ ਤੋਂ ਬਾਅਦ ਇਸ ਨੇ ਮੇਰੇ ਵਪਾਰ ਨੂੰ ਪ੍ਰਭਾਵਿਤ ਕੀਤਾ। ਉਸ ਸਮੇਂ ਸੈਰ-ਸਪਾਟਾ ਉਦਯੋਗ ਦੀ ਹਾਲਤ ਖ਼ਰਾਬ ਸੀ। ਸਥਿਤੀ ਇੰਨੀ ਅਣਸੁਖਾਵੀਂ ਸੀ ਕਿ ਮੇਰਾ ਪਰਿਵਾਰ ਭੋਜਨ ਲਈ ਸੰਘਰਸ਼ ਕਰ ਰਿਹਾ ਸੀ।'' ਡਾਰ ਨੇ ਅੱਗੇ ਕਿਹਾ ਕਿ ਕਿਉਂਕਿ ਉਸ ਦਾ ਵਪਾਰ ਕੋਰੋਨਾ ਕਾਰਨ ਪ੍ਰਭਾਵਿਤ ਹੋਇਆ ਸੀ, ਇਸ ਲਈ ਉਸ ਨੇ ਉਮੀਦ ਗੁਆਉਣ ਦੀ ਬਜਾਏ ਰਚਨਾਤਮਕ ਹੋਣ ਦਾ ਫ਼ੈਸਲਾ ਕੀਤਾ ਅਤੇ ਰਾਸ਼ਟਰੀ ਝੰਡੇ ਨਾਲ ਕੁਝ ਅਨੋਖਾ ਅਤੇ ਵੱਖਰਾ ਕਾਲੀਨ ਤਿਆਰ ਕੀਤਾ। ਉਨ੍ਹਾਂ ਕਿਹਾ,''ਮੈਨੂੰ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨਾਲ ਇਕ ਅਨੋਖਾ ਅਤੇ ਵੱਖਰਾ ਕਾਲੀਨ ਤਿਆਰ ਕਰਨ ਦਾ ਵਿਚਾਰ ਆਇਆ। ਇਹ ਦੇਸ਼ ਭਗਤੀ ਅਤੇ ਰਾਸ਼ਟਰ ਦੇ ਪ੍ਰਤੀ ਪ੍ਰੇਮ ਦਾ ਪ੍ਰਤੀਕ ਹੈ, ਜਿਸ ਨੇ ਮੈਨੂੰ ਭਾਰਤੀ ਤਿਰੰਗਾ ਨੂੰ ਕਾਲੀਨ 'ਤੇ ਬੁਣਨ ਲਈ ਪ੍ਰੇਰਿਤ ਕੀਤਾ।'' ਭਾਰਤੀ ਕਾਲੀਨ ਤਕਨਾਲੋਜੀ ਸੰਸਥਾ ਦੇ ਡਾਇਰੈਕਟਰ ਜ਼ੁਬੈਰ ਅਹਿਮਦ ਨੇ ਕਿਹਾ,''ਹਾਂ ਮਕਬੂਲ ਅਹਿਮਦ ਡਾਰ ਦੇ ਕੰਮ 'ਚ ਸਾਡੀ ਭੂਮਿਕਾ ਹੈ ਪਰ ਉਹ ਖ਼ੁਦ ਸਾਡੇ ਕੋਲ ਆਇਆ ਅਤੇ ਕਿਹਾ ਕਿ ਉਹ ਤਿਰੰਗਾ ਡਿਜ਼ਾਈਨ ਕਾਲੀਨ ਬਣਾਉਣਾ ਚਾਹੁੰਦਾ ਹੈ। ਇਹ ਮੇਰਾ ਨੋਟਿਸ ਹੈ ਕਿ ਇਕ ਨਿਰਮਾਣ ਕੰਪਨੀ ਵੀ ਆਉਣ ਵਾਲੇ ਦਿਨਾਂ 'ਚ ਡਾਰ ਨਾਲ ਐੱਮ.ਓ.ਯੂ. ਸਾਈਨ ਕਰੇ ਤਾਂ ਕਿ ਉਨ੍ਹਾਂ ਨੂੰ ਡਾਰ ਤੋਂ ਨਿਯਮਿਤ ਕੰਮ ਮਿਲ ਸਕੇ ਅਤੇ ਇਸ ਨਾਲ ਉਨ੍ਹਾਂ ਨੂੰ ਆਪਣੇ ਬਿਜ਼ਨੈੱਸ 'ਚ ਵੀ ਤਰੱਕੀ ਕਰਨ 'ਚ ਮਦਦ ਮਿਲੇਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News