ਕਸ਼ਮੀਰ ''ਚ ਤਾਜ਼ਾ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਤੀਜੇ ਦਿਨ ਵੀ ਬੰਦ
Sunday, Jan 25, 2026 - 10:08 AM (IST)
ਸ਼੍ਰੀਨਗਰ- ਸ਼੍ਰੀਨਗਰ ਸਣੇ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਤਾਜ਼ਾ ਬਰਫ਼ਬਾਰੀ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਬੰਦ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਸੜਕ ਬੰਦ ਹੋਣ ਦੇ ਬਾਅਦ ਤੋਂ 270 ਕਿਲੋਮੀਟਰ ਲੰਬੇ ਹਾਈਵੇਅ 'ਤੇ ਸੈਂਕੜੇ ਵਾਹਨ ਫਸੇ ਹੋਏ ਹਨ। ਆਵਾਜਾਈ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਬਰਫ਼ ਹਟਾਉਣ ਦਾ ਕੰਮ ਜਾਰੀ ਹੋਣ ਕਾਰਨ ਹਾਈਵੇਅ ਅਜੇ ਵੀ ਬੰਦ ਹੈ। ਕੁਲਗਾਮ ਜ਼ਿਲ੍ਹੇ 'ਚ ਹਾਈਵੇਅ ਦੇ ਨੇੜੇ-ਤੇੜੇ ਤਾਜ਼ਾ ਬਰਫ਼ਬਾਰੀ ਹੋ ਰਹੀ ਹੈ, ਇਸ ਲਈ ਹਾਈਵੇਅ ਨੂੰ ਮੁੜ ਤੋਂ ਖੋਲ੍ਹਣ ਲਈ ਕੁਝ ਸਮਾਂ ਲੱਗ ਸਕਦਾ ਹੈ।''
ਸ਼੍ਰੀਨਗਰ ਸ਼ਹਿਰ 'ਚ ਵੀ ਤੜਕੇ ਹਲਕੀ ਬਰਫ਼ਬਾਰੀ ਹੋਈ। ਹਾਲਾਂਕਿ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਦਾ ਸੰਚਾਲਨ ਖ਼ਰਾਬ ਮੌਸਮ ਕਾਰਨ ਪ੍ਰਭਾਵਿਤ ਨਹੀਂ ਹੋਇਆ ਅਤੇ ਤਿੰਨ ਉਡਾਣਾਂ ਪਹਿਲਾਂ ਹੀ ਆ ਚੁਕੀਆਂ ਹਨ। ਇੱਥੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਇਕ ਅਧਿਕਾਰੀ ਨੇ ਕਿਹਾ,''ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣ ਆਵਾਜਾਈ ਆਮ ਰੂਪ ਨਾਲ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
