ਜੰਮੂ ਕਸ਼ਮੀਰ : ਲਸ਼ਕਰ ਦੇ ਅੱਤਵਾਦੀ ਸਹਿਯੋਗੀ ਦੀ ਰਿਹਾਇਸ਼ੀ ਜ਼ਮੀਨ ਕੁਰਕ
Wednesday, Dec 06, 2023 - 05:02 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਬਾਂਦੀਪੋਰਾ ਜ਼ਿਲ੍ਹੇ 'ਚ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਸਹਿਯੋਗੀ ਦੀ ਰਿਹਾਇਸ਼ੀ ਜ਼ਮੀਨ ਨੂੰ ਕੁਰਕ ਕਰ ਲਿਆ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤ 'ਚ 2022 'ਚ ਕਤਲ ਦੇ 28,552 ਮਾਮਲੇ ਦਰਜ, ਰੋਜ਼ਾਨਾ 78 ਮਾਮਲੇ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ ਅੱਤਵਾਦੀ ਸਹਿਯੋਗੀ ਇਰਫ਼ਾਨ ਅਹਿਮਦ ਭੱਟ ਦੇ ਪਰਿਵਾਰ ਦੀ 14 ਮਰਲਾ ਰਿਹਾਇਸ਼ੀ ਜ਼ਮੀਨ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਅਧੀਨ ਅਸ਼ਟੇਂਗੂ ਬਾਂਦੀਪੋਰਾ 'ਚ ਕੁਰਕ ਕੀਤਾ ਗਿਆ ਸੀ। ਇਸ ਨੂੰ ਯੂ.ਏ.ਪੀ.ਏ. ਦੇ ਅਧੀਨ ਜੋੜ ਦਿੱਤਾ ਗਿਆ ਸੀ। ਇਹ ਜ਼ਮੀਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਹਿਯੋਗੀ ਅਹਿਮਦ ਭੱਟ ਦੇ ਪਰਿਵਾਰ ਦੀ ਹੈ। ਬਾਂਦੀਪੋਰਾ ਪੁਲਸ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ,''ਉਸ ਦਾ ਭਰਾ ਵੀ ਸਾਲ 2000 'ਚ ਪਾਕਿਸਤਾਨ ਚਲਾ ਗਿਆ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8