ਪਹਿਲਗਾਮ ਅੱਤਵਾਦੀ ਹਮਲਾ: ਕਸ਼ਮੀਰ ਦੀਆਂ ਅਖ਼ਬਾਰਾਂ ਨੇ ਪਹਿਲਾਂ ਪੰਨਾ ਰੱਖਿਆ ''ਕਾਲਾ''

Wednesday, Apr 23, 2025 - 12:05 PM (IST)

ਪਹਿਲਗਾਮ ਅੱਤਵਾਦੀ ਹਮਲਾ: ਕਸ਼ਮੀਰ ਦੀਆਂ ਅਖ਼ਬਾਰਾਂ ਨੇ ਪਹਿਲਾਂ ਪੰਨਾ ਰੱਖਿਆ ''ਕਾਲਾ''

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪਹਿਲਗਾਮ ਸ਼ਹਿਰ ਦੇ ਨੇੜੇ 'ਮਿੰਨੀ ਸਵਿਟਜ਼ਰਲੈਂਡ' ਦੇ ਨਾਂ ਤੋਂ ਮਸ਼ਹੂਰ ਸੈਰ-ਸਪਾਟਾ ਵਾਲੀ ਥਾਂ ਬੈਸਰਾਨ 'ਚ ਮੰਗਲਵਾਰ ਨੂੰ ਹੋਏ ਘਿਨਾਉਣੇ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਬੁੱਧਵਾਰ ਨੂੰ ਕਸ਼ਮੀਰ ਦੀਆਂ ਕਈ ਅਖ਼ਬਾਰਾਂ ਨੇ ਆਪਣਾ ਪਹਿਲਾ ਪੰਨਾ ਕਾਲਾ ਰੱਖਿਆ। ਇਸ ਹਮਲੇ ਵਿਚ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਹਮਲੇ ਦੀ ਵਿਰੋਧ 'ਚ ਜ਼ਿਆਦਾਤਰ ਅਖ਼ਬਾਰਾਂ ਨੇ ਸਫੈਦ ਜਾਂ ਲਾਲ ਰੰਗ ਵਿਚ ਸਿਰਲੇਖ ਦਿੱਤੇ ਅਤੇ ਇਕਜੁੱਟਤਾ ਅਤੇ ਦੁੱਖ ਦੇ ਜਨਤਕ ਪ੍ਰਦਰਸ਼ਨ ਨੂੰ ਪ੍ਰਗਟ ਕੀਤਾ, ਜੋ ਇਸ ਅਣਮਨੁੱਖੀ ਕਾਰਵਾਈ 'ਤੇ ਵਸਨੀਕਾਂ ਅਤੇ ਮੀਡੀਆ ਵਲੋਂ ਮਹਿਸੂਸ ਕੀਤੇ ਗਏ ਸਮੂਹਿਕ ਦੁੱਖ ਦਾ ਪ੍ਰਤੀਕ ਸੀ।

ਇਹ ਵੀ ਪੜ੍ਹੋ- ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’

'ਗ੍ਰੇਟਰ ਕਸ਼ਮੀਰ', 'ਰਾਈਜ਼ਿੰਗ ਕਸ਼ਮੀਰ', 'ਕਸ਼ਮੀਰ ਉਜ਼ਮਾ', 'ਆਫ਼ਤਾਬ' ਅਤੇ 'ਤੈਮਿਲ ਇਰਸ਼ਾਦ' ਸਮੇਤ ਪ੍ਰਮੁੱਖ ਅੰਗਰੇਜ਼ੀ ਅਤੇ ਉਰਦੂ ਅਖ਼ਬਾਰਾਂ ਦੇ ਫਾਰਮੈਟ ਵਿੱਚ ਬਦਲਾਅ ਇਸ ਖੇਤਰ ਵਿਚ ਦਹਾਕਿਆਂ ਤੋਂ ਚੱਲ ਰਹੀ ਹਿੰਸਾ ਦੀ ਯਾਦ ਦਿਵਾਉਂਦਾ ਹੈ। ਪ੍ਰਮੁੱਖ ਅੰਗਰੇਜ਼ੀ ਅਖ਼ਬਾਰ 'ਗ੍ਰੇਟਰ ਕਸ਼ਮੀਰ' ਨੇ ਕਾਲੇ ਰੰਗ ਅਤੇ ਚਿੱਟੇ ਰੰਗ ਵਿਚ ਸੁਰਖੀ ਛਾਪੀ। ਇਸ ਤੋਂ ਬਾਅਦ ਇਕ ਲਾਲ ਰੰਗ ਦਾ ਉਪਸਿਰਲੇਖ "ਪਹਿਲਗਾਮ ਵਿਚ ਘਾਤਕ ਅੱਤਵਾਦੀ ਹਮਲੇ 'ਚ 26 ਮਾਰੇ ਗਏ"।

ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲੇ 'ਚ ਹਰਿਆਣਾ ਦੇ ਨੇਵੀ ਅਫਸਰ ਦੀ ਮੌਤ, ਹਨੀਮੂਨ ਲਈ ਗਏ ਸੀ ਘੁੰਮਣ

ਇਕ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਹਮਲੇ ਕਾਰਨ ਜੰਮੂ-ਕਸ਼ਮੀਰ 'ਚ ਮੰਨੋ ਮਨਹੂਸੀਅਤ ਛਾ ਗਈ ਹੈ। ਇਹ ਇਕ ਅਜਿਹਾ ਖੇਤਰ ਸੀ ਜੋ "ਧਰਤੀ ਉੱਤੇ ਸਵਰਗ" ਵਜੋਂ ਆਪਣੀ ਵਿਰਾਸਤ ਨੂੰ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਇਹ ਘਿਨਾਉਣਾ ਕੰਮ ਸਿਰਫ਼ ਮਾਸੂਮ ਲੋਕਾਂ 'ਤੇ ਹਮਲਾ ਨਹੀਂ ਹੈ, ਸਗੋਂ ਕਸ਼ਮੀਰ ਦੀ ਪਛਾਣ ਅਤੇ ਕਦਰਾਂ-ਕੀਮਤਾਂ, ਇਸਦੀ ਮਹਿਮਾਨ ਨਿਵਾਜ਼ੀ, ਇਸ ਦੀ ਆਰਥਿਕਤਾ ਅਤੇ ਇਸਦੀ ਨਾਜ਼ੁਕ ਸ਼ਾਂਤੀ 'ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ। ਕਸ਼ਮੀਰ ਦੀ ਆਤਮਾ ਇਸ ਅੱਤਿਆਚਾਰ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੀ ਹੈ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੀ ਹੈ। ਅਖ਼ਬਾਰ ਨੇ ਹੋਰ ਸਰਗਰਮ ਉਪਾਅ, ਵਧਦੀ ਚੌਕਸੀ, ਭਾਈਚਾਰਕ ਸ਼ਮੂਲੀਅਤ ਅਤੇ ਅੱਤਵਾਦ ਨੂੰ ਜੜ੍ਹੋਂ ਪੁੱਟਣ ਦੀ ਮੰਗ ਕੀਤੀ, ਅਜਿਹੀਆਂ ਭਿਆਨਕ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਏਜੰਸੀਆਂ ਵਿਚਕਾਰ ਵਧੇਰੇ ਖੁਫੀਆ ਜਾਣਕਾਰੀ ਅਤੇ ਮਜ਼ਬੂਤ ​​ਤਾਲਮੇਲ ਦੀ ਜ਼ਰੂਰਤ ਵੱਲ ਇਸ਼ਾਰਾ ਕੀਤਾ।

ਇਹ ਵੀ ਪੜ੍ਹੋ- ਸੜਕਾਂ 'ਤੇ ਸੰਨਾਟਾ; ਦੁਕਾਨਾਂ 'ਤੇ ਤਾਲੇ, 35 ਸਾਲਾਂ 'ਚ ਪਹਿਲੀ ਵਾਰ 'ਕਸ਼ਮੀਰ ਬੰਦ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News