ਕਸ਼ਮੀਰ: ਹਿੰਦੂ ਗੁਆਂਢੀ ਦੇ ਅੰਤਿਮ ਸੰਸਕਾਰ ''ਚ ਮੁਸਲਮਾਨਾਂ ਨੇ ਕੀਤੀ ਮਦਦ

Sunday, May 09, 2021 - 12:37 AM (IST)

ਕਸ਼ਮੀਰ: ਹਿੰਦੂ ਗੁਆਂਢੀ ਦੇ ਅੰਤਿਮ ਸੰਸਕਾਰ ''ਚ ਮੁਸਲਮਾਨਾਂ ਨੇ ਕੀਤੀ ਮਦਦ

ਸ਼੍ਰੀਨਗਰ - ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਕਸ਼ਮੀਰ ਤੋਂ ਇੱਕ ਵਾਰ ਫਿਰ ਸਾਮਾਜਿਕ ਸਦਭਾਵਨਾ ਦੀ ਤਸਵੀਰ ਸਾਹਮਣੇ ਆਈ। ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹੋਏ ਦੱਖਣੀ ਕਸ਼ਮੀਰ ਦੇ ਤਾਹਾਬ ਪਿੰਡ ਵਿੱਚ ਇੱਕ ਹਿੰਦੂ ਗੁਆਂਢੀ ਦੇ ਅੰਤਿਮ ਸੰਸਕਾਰ ਵਿੱਚ ਮੁਸਲਮਾਨ ਸਮੁਦਾਏ ਦੇ ਲੋਕ ਮਦਦ ਲਈ ਅੱਗੇ ਆਏ।

ਤੁਹਾਨੂੰ ਦੱਸ ਦਈਏ ਕਿ 70 ਸਾਲ ਦੇ ਚਮਨ ਲਾਲ ਪੁਲਵਾਮਾ ਦੇ ਤਾਹਾਬ ਪਿੰਡ ਵਿੱਚ ਰਹਿੰਦੇ ਸਨ। ਸ਼ਨੀਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਆਪਣੇ ਭਰਾ ਨਾਲ ਕੁੱਝ ਕਸ਼ਮੀਰੀ ਪੰਡਿਤ ਪਰਿਵਾਰਾਂ ਵਿੱਚੋਂ ਸਨ, ਜੋ 1990 ਤੋਂ ਬਾਅਦ ਵੀ ਕਸ਼ਮੀਰ ਤੋਂ ਨਹੀਂ ਗਏ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਤਾਹਾਬ ਵਿੱਚ ਹੀ ਰਹਿਣਾ ਪਸੰਦ ਕੀਤਾ।

ਚਮਨ ਲਾਲ ਬੀ.ਐੱਸ.ਐੱਨ.ਐੱਲ. ਵਿੱਚ ਕੰਮ ਕਰਦੇ ਸਨ, ਉਹ ਆਪਣੇ ਪਿੰਡ ਦੇ ਨਾਲ-ਨਾਲ ਆਸਪਾਸ ਦੇ ਇਲਾਕੇ ਵਿੱਚ ਮਸ਼ਹੂਰ ਸਨ। ਚਮਨ ਲਾਲ ਆਪਣਾ ਸਾਰਾ ਸਮਾਂ ਆਪਣੇ ਮੁਸਲਮਾਨ ਦੋਸਤਾਂ ਨਾਲ ਹੀ ਬਤੀਤ ਕਰਦੇ ਸਨ।  ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦੇ ਕੁੱਝ ਹੀ ਮੈਂਬਰ ਉਨ੍ਹਾਂ ਦੇ ਆਸਪਾਸ ਰਹਿੰਦੇ ਸਨ, ਅਜਿਹੇ ਵਿੱਚ ਚਮਨ ਲਾਲ ਦੇ ਅੰਤਿਮ ਸੰਸਕਾਰ ਦੇ ਸਮੇਂ ਮੁਸਲਮਾਨ ਸਮੁਦਾਏ ਦੇ ਲੋਕਾਂ ਨੇ ਪਰਿਵਾਰ ਵਾਲਿਆਂ ਦੀ ਮਦਦ ਕੀਤੀ।

ਤਾਹਾਬ ਪਿੰਡ ਵਿੱਚ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਦਾਹ ਸੰਸਕਾਰ ਵਿੱਚ ਕੋਵਿਡ-19 ਮਹਾਮਾਰੀ ਦੇ ਵਿੱਚ ਵੀ ਅਣਗਿਣਤ ਮੁਸਲਮਾਨ ਪਿੰਡ ਵਾਸੀਆਂ ਨੇ ਹਿੱਸਾ ਲਿਆ। ਮ੍ਰਿਤਕ ਦੇ ਬੇਟੇ ਅਤੇ ਧੀ ਜੰਮੂ ਤੋਂ ਤਾਹਾਬ ਪਿੰਡ ਪੁੱਜੇ। ਉਨ੍ਹਾਂ ਨੇ ਸਥਾਨਕ ਮੁਸਲਮਾਨਾਂ ਦਾ ਧੰਨਵਾਦ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News