ਕਸ਼ਮੀਰ: ਸੁਰੱਖਿਆ ਬਲਾਂ ''ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ

08/05/2021 8:55:57 PM

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਇੱਕ ਵਾਰ ਫਿਰ ਕਾਇਰਾਨਾ ਹਰਕੱਤ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਇੱਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਮਹਜੂਰ ਨਗਰ ਵਿੱਚ ਸੁਰੱਖਿਆ ਬਲਾਂ 'ਤੇ ਗ੍ਰਨੇਡ ਹਮਲਾ ਕੀਤਾ ਹੈ। ਅੱਤਵਾਦੀਆਂ ਨੇ ਇਹ ਹਮਲਾ ਹਥਿਆਰਬੰਦ ਸਰਹੱਦ ਬਲ (SSB) ਦੇ ਜਵਾਨਾਂ 'ਤੇ ਕੀਤਾ।

ਜਾਣਕਾਰੀ ਮੁਤਾਬਕ, ਅੱਤਵਾਦੀਆਂ ਨੇ ਇਹ ਹਮਲਾ ਐੱਸ.ਐੱਸ.ਬੀ. ਦੀ 14ਵੀਂ ਬਟਾਲੀਅਨ ਦੇ ਜਵਾਨਾਂ 'ਤੇ ਕੀਤਾ ਹੈ। ਇਸ ਹਮਲੇ ਵਿੱਚ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ - ਪਾਕਿਸਤਾਨ 'ਚ ਹਿੰਦੂ ਮੰਦਰ ਤੋੜੇ ਜਾਣ 'ਤੇ ਸਖ਼ਤ ਮੋਦੀ ਸਰਕਾਰ, ਡਿਪਲੋਮੈਟ ਨੂੰ ਕੀਤਾ ਤਲਬ

ਪਿਛਲੇ ਹਫਤੇ CRPF 'ਤੇ ਹੋਇਆ ਸੀ ਹਮਲਾ
ਪਿਛਲੇ ਹਫਤੇ ਹੀ 30 ਜੁਲਾਈ ਨੂੰ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਇਹ ਹਮਲਾ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਖਾਨਪੋਰਾ ਬ੍ਰਿਜ 'ਤੇ ਹੋਇਆ ਸੀ। ਹਮਲੇ ਵਿੱਚ 4 ਜਵਾਨ ਜ਼ਖ਼ਮੀ ਹੋ ਗਏ ਸਨ।

ਬੁੱਧਵਾਰ (28 ਜੁਲਾਈ) ਨੂੰ ਅੱਤਵਾਦੀਆਂ ਵੱਲੋਂ ਬਾਰਾਮੁਲਾ ਦੇ ਰਾਫਿਆਬਾਦ ਇਲਾਕੇ ਵਿੱਚ ਗ੍ਰਨੇਡ ਸੁੱਟਿਆ ਗਿਆ ਸੀ ਪਰ ਉਹ ਵਿਚਕਾਰ ਸੜਕ 'ਤੇ ਹੀ ਫੱਟ ਗਿਆ ਅਤੇ ਕੋਈ ਵੀ ਨੁਕਸਾਨ ਨਹੀਂ ਹੋਇਆ। ਉਸ ਹਮਲੇ ਦੇ ਜ਼ਰੀਏ ਵੀ ਅੱਤਵਾਦੀ ਪੁਲਸ ਪਾਰਟੀ 'ਤੇ ਹਮਲਾ ਕਰਣ ਦੀ ਫਿਰਾਕ ਵਿੱਚ ਸਨ ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News