ਬਰਫ਼ ’ਚ ਫਸੀ ਮਹਿਲਾ ਲਈ ਮਸੀਹਾ ਬਣੀ ਭਾਰਤੀ ਫ਼ੌਜ, ਸੁਰੱਖਿਅਤ ਪਹੁੰਚਾਇਆ ਹਸਪਤਾਲ
Tuesday, Feb 15, 2022 - 12:04 PM (IST)
ਬਾਂਦੀਪੋਰਾ— ਜੰਮੂ-ਕਸ਼ਮੀਰ ’ਚ ਭਾਰਤੀ ਫ਼ੌਜ ਇਕ ਵਾਰ ਫਿਰ ਮਸੀਹਾ ਬਣੀ। ਚਿਨਾਰ ਕੋਰ ਦੇ ਯੋਧਿਆਂ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਬਰੌਬ ਇਲਾਕੇ ਤੋਂ ਇਕ ਮਹਿਲਾ ਨੂੰ ਸੁਰੱਖਿਅਤ ਕੱਢਿਆ। ਬਰਫ਼ ਨਾਲ ਢਕੇ ਲੰਬੇ ਰਾਹ ਨੂੰ ਪਾਰ ਕਰਦੇ ਹੋਏ ਜਵਾਨਾਂ ਨੇ ਮਹਿਲਾ ਨੂੰ ਹੈਲੀਪੈਡ ਤਕ ਪਹੁੰਚਾਇਆ।
ਫ਼ੌਜ ਦੇ ਜਵਾਨਾਂ ਨੇ ਇਸ ਨੇਕ ਕੰਮ ਦੀ ਜਾਣਕਾਰੀ ਦਿੰਦੇ ਹੋਏ ਟਵਿੱਟਰ ’ਤੇ ਲਿਖਿਆ, ‘‘ਸਿਵਲ ਹੈਲੀਕਾਪਟਰ ਸੇਵਾ ਅਤੇ ਬਲਾਕ ਮੈਡੀਕਲ ਦਫ਼ਤਰ, ਡਾਵਰ ਨਾਲ ਚਿਨਾਰ ਯੋਧਿਆਂ ਨੇ ਫਾਜਲੀ ਬੇਗਮ ਨੂੰ ਬਰੌਬ ਤੋਂ ਕੱਢਿਆ ਅਤੇ ਹੈਲੀਪੈਡ ਤਕ 1.5 ਕਿਲੋਮੀਟਰ ਬਰਫ਼ ’ਚ ਸਟਰੈਚਰ ’ਤੇ ਲੈ ਗਏ। ਉਸ ਨੂੰ ਅੱਗੇ ਬਾਂਦੀਪੋਰਾ ਜ਼ਿਲ੍ਹਾ ਹਸਪਤਾਲ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ।
ਓਧਰ ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਕ ਇਸ ਦਰਮਿਆਨ ਸ਼੍ਰੀਨਗਰ ’ਚ ਸ਼ਨੀਵਾਰ ਨੂੰ ਘੱਟ ਤੋਂ ਘੱਟ ਤਾਪਮਾਨ 0 ਤੋਂ 3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਜਦਕਿ ਪਹਿਲਗਾਮ ’ਚ ਘੱਟ ਤੋਂ ਘੱਟ ਤਾਪਮਾਨ 0 ਤੋਂ 8.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।