ਕਰਵਾਚੌਥ ਦੇ ਦਿਨ ਪਤੀ ਨੇ ਪਤਨੀ ਨੂੰ ਦਿੱਤਾ ਖ਼ਾਸ ਤੋਹਫ਼ਾ

Monday, Oct 21, 2024 - 01:02 PM (IST)

ਜਬਲਪੁਰ- ਕਰਵਾਚੌਥ 'ਤੇ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਪੂਰਾ ਦਿਨ ਭੁੱਖੇ-ਪਿਆਸੇ ਰਹਿਣ ਕੇ ਚੰਨ ਨੂੰ ਅਰਘ ਦੇਣ ਮਗਰੋਂ ਹੀ ਵਰਤ ਖੋਲ੍ਹਿਆ ਜਾਂਦਾ ਹੈ। ਚੰਨ ਨੂੰ ਵੇਖ ਕੇ ਹੀ ਪਤਨੀਆਂ ਆਪਣੇ ਸੁਹਾਗ ਲਈ ਲੰਬੀ ਉਮਰ ਮੰਗਦੀਆਂ ਹਨ। ਉੱਥੇ ਹੀ ਕਰਵਾਚੌਥ ਵਾਲੇ ਦਿਨ ਪਤੀ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਤੋਹਫੇ ਦੇ ਰੂਪ ਵਿਚ ਦਿੱਤੀ। ਪਤੀ ਗਿਆਨਦੀਪ ਨੇ ਆਪਣੀ ਜੀਵਨ ਸਾਥਣ ਨੀਨਾ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਗਿਫਟ ਕਰ ਦਿੱਤੀ। ਉਨ੍ਹਾਂ ਦੀ ਪਤਨੀ ਬੀਤੇ ਦੋ ਸਾਲਾਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੀ ਸੀ।

ਲੰਬੇ ਸਮੇਂ ਤੋਂ ਬੀਮਾਰ ਸੀ ਪਤਨੀ ਨੀਨਾ

ਗਿਆਨਦੀਪ ਨੇ ਆਪਣੀ ਪਤਨੀ ਨੀਨਾ ਨੂੰ ਸਫ਼ਲ ਕਿਡਨੀ ਟਰਾਂਸਪਲਾਂਟ ਦੇ ਜ਼ਰੀਏ ਜ਼ਿੰਦਗੀ ਭਰ ਦਾ ਤੋਹਫ਼ਾ ਦਿੱਤਾ। ਦਰਅਸਲ ਪਤਨੀ ਲੰਬੇ ਸਮੇਂ ਤੋਂ ਬੀਮਾਰ ਸੀ। ਪਰਿਵਾਰ ਇਲਾਜ ਲਈ ਜਬਲਪੁਰ ਦੇ ਹਸਪਤਾਲ ਪਹੁੰਚਿਆ ਸੀ, ਜਿੱਥੇ ਡਾਕਟਰਾਂ ਦੀ ਟੀਮ ਨੇ ਕਿਡਨੀ ਦਾ ਸਫ਼ਲ ਟਰਾਂਸਪਲਾਂਟ ਕੀਤਾ। 

ਕਿਡਨੀ ਟਰਾਂਸਪਲਾਂਟ ਮਗਰੋਂ ਪੂਰੀ ਤਰ੍ਹਾਂ ਸਿਹਤਮੰਦ ਹਨ ਪਤੀ-ਪਤਨੀ

ਡਾਕਟਰਾਂ ਨੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਮਗਰੋਂ ਦੋਵੇਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਜਦੋਂ ਕਰਵਾਚੌਥ ਦੇ ਦਿਨ ਹੀ ਕਿਡਨੀ ਟਰਾਂਸਪਲਾਂਟ ਦੀ ਸਫ਼ਲ ਸਰਜਰੀ ਹੋਵੇ। ਹਾਲਾਂਕਿ ਪਤੀ-ਪਤਨੀ ਸਿਹਤਮੰਦ ਹੋਣ ਦੇ ਨਾਲ-ਨਾਲ ਹੁਣ ਖੁਸ਼ ਵੀ ਹਨ। ਕੁਝ ਦਿਨ ਬਾਅਦ ਦੋਹਾਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।


Tanu

Content Editor

Related News