ਕਰਵਾਚੌਥ ਤੋਂ ਪਹਿਲਾਂ ਪਤੀ ਨੇ ਪੇਸ਼ ਕੀਤੀ ਮਿਸਾਲ, ਪਤਨੀ ਨੂੰ ਕਿਡਨੀ ਦੇ ਕੇ ਬਖ਼ਸ਼ੀ ਨਵੀਂ ਜ਼ਿੰਦਗੀ

Thursday, Oct 13, 2022 - 01:12 PM (IST)

ਕਰਵਾਚੌਥ ਤੋਂ ਪਹਿਲਾਂ ਪਤੀ ਨੇ ਪੇਸ਼ ਕੀਤੀ ਮਿਸਾਲ, ਪਤਨੀ ਨੂੰ ਕਿਡਨੀ ਦੇ ਕੇ ਬਖ਼ਸ਼ੀ ਨਵੀਂ ਜ਼ਿੰਦਗੀ

ਨਵੀਂ ਦਿੱਲੀ- ਪਤੀ-ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਵਾਲਾ ‘ਕਰਵਾਚੌਥ’ ਦਾ ਵਰਤ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਤਨੀਆਂ, ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀਆਂ ਹਨ ਪਰ ਪਤੀਆਂ ਦਾ ਵੀ ਫਰਜ਼ ਹੈ ਕਿ ਉਹ ਇਸ ਭਾਵਨਾ ਦੇ ਬਦਲੇ ਆਪਣੀਆਂ ਪਤਨੀਆਂ ਨੂੰ ਪਿਆਰ ਅਤੇ ਸਾਥ ਦੇਣ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ

ਇਸੇ ਕੜੀ ਤਹਿਤ ਕਰਵਾਚੌਥ ਤੋਂ ਪਹਿਲਾਂ ਇਕ ਸ਼ਖ਼ਸ ਵਲੋਂ ਪਤੀ ਧਰਮ ਨਿਭਾਇਆ ਗਿਆ। ਪਤੀ ਨੇ ਆਪਣੀ ਕਿਡਨੀ ਦੇ ਕੇ ਪਤਨੀ ਦੀ ਜਾਨ ਬਚਾ ਲਈ। ਔਰਤ ਬੀਤੇ ਕਰੀਬ 22 ਸਾਲਾਂ ਤੋਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਸੀ। ਕਰੀਬ 3 ਮਹੀਨੇ ਪਹਿਲਾਂ ਸਥਿਤੀ ਹੋਰ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਕਿਡਨੀ ਟਰਾਂਸਪਲਾਂਟ ਦਾ ਫ਼ੈਸਲਾ ਲਿਆ। ਪਤੀ ਸੰਜੇ ਕੁਮਾਰ ਨੇ ਪਤਨੀ ਮੰਜੂ ਨੂੰ ਕਿਡਨੀ ਦੇ ਦਿੱਤੀ ਅਤੇ ਉਸ ਦੀ ਜਾਨ ਬਚਾਈ।

ਇਹ ਵੀ ਪੜ੍ਹੋ- ਰਾਜਸਥਾਨ 'ਚ ਛਾਤੀ ਤੋਂ ਜੁੜੇ ਬੱਚਿਆਂ ਦਾ ਜਨਮ, ਵੇਖਣ ਲਈ ਹਸਪਤਾਲ ’ਚ ਲੱਗੀ ਭੀੜ

ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਡਾਕਟਰ ਹਿਮਾਂਸ਼ੂ ਵਰਮਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਔਰਤ ਦਾ ਇਲਾਜ ਚੱਲ ਰਿਹਾ ਸੀ। ਸਮੱਸਿਆ ਨੂੰ ਵੱਧਦਾ ਵੇਖ ਕੇ ਕਿਡਨੀ ਟਰਾਂਸਪਲਾਂਟ ਕਰਨ ਦਾ ਫ਼ੈਸਲਾ ਲਿਆ ਗਿਆ। ਅਜਿਹੇ ਵਿਚ ਔਰਤ ਦੇ ਪਤੀ ਸੰਜੇ ਕਿਡਨੀ ਦੇਣ ਲਈ ਅੱਗੇ ਆਏ ਅਤੇ ਕੁਝ ਦਿਨ ਪਹਿਲਾਂ ਹੀ ਔਰਤ ਨੂੰ ਕਿਡਨੀ ਟਰਾਂਸਪਲਾਂਟ ਕੀਤੀ ਗਈ ਹੈ। ਔਰਤ ਹੁਣ ਸਿਹਤਮੰਦ ਹੈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।


author

Tanu

Content Editor

Related News