ਕਰਤਾਰਪੁਰ ਲਾਂਘਾ : ਸਿੱਖਾਂ ਦੀਆਂ ਭਾਵਨਾਵਾਂ ਦਾ ਰੱਖਿਆ ਜਾਵੇਗਾ ਧਿਆਨ

07/04/2019 5:42:48 PM

ਨਵੀਂ ਦਿੱਲੀ (ਏਜੰਸੀ)- ਕਰਤਾਰਪੁਰ ਲਾਂਘੇ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਤਰੀਕਾਂ ਤੈਅ ਕੀਤੀਆਂ ਹਨ। ਪਾਕਿਸਤਾਨ ਵਲੋਂ ਵੀ ਸਹਿਮਤੀ ਦਿੱਤੀ ਗਈ ਹੈ ਕਿ 14 ਜੁਲਾਈ ਨੂੰ ਗੱਲਬਾਤ ਲਈ ਉਹ ਭਾਰਤ ਆਉਣਗੇ। ਕੁਝ ਮਤਭੇਦ ਹਨ, ਜਿਨ੍ਹਾਂ 'ਤੇ ਗੱਲਬਾਤ ਕਰਕੇ ਹੱਲ ਲੱਭੇ ਜਾਣਗੇ। ਭਾਵਨਾਵਾਂ ਨਾਲ ਜੁੜੇ ਮਸਲੇ ਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੈ, ਇਹ ਸਿੱਖ ਭਾਈਚਾਰੇ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੁੱਦਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਵੀ ਬਿਆਨ ਆਇਆ ਸੀ ਕਿ 14 ਜੁਲਾਈ ਨੂੰ ਮੀਟਿੰਗ ਕਰਕੇ ਕਰਤਾਰਪੁਰ ਲਾਂਘੇ 'ਤੇ ਅੰਤਿਮ ਰੂਪਰੇਖਾ ਦੇ  ਮਸੌਦੇ 'ਤੇ ਚਰਚਾ ਕੀਤੀ ਜਾਵੇਗੀ। ਇਸ ਸਬੰਧੀ ਇਸਲਾਮਾਬਾਦ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਇਸ ਬਾਬਤ ਜਾਣਕਾਰੀ ਦਿੱਤੀ ਸੀ।


Sunny Mehra

Content Editor

Related News