ਕਰਨਾਟਕ ਦੀ ਮੰਤਰੀ ਨਾਲ ਵਾਪਰਿਆ ਸੜਕ ਹਾਦਸਾ, ਭਰਾ ਵੀ ਗੰਭੀਰ ਜ਼ਖ਼ਮੀ

Tuesday, Jan 14, 2025 - 06:40 PM (IST)

ਕਰਨਾਟਕ ਦੀ ਮੰਤਰੀ ਨਾਲ ਵਾਪਰਿਆ ਸੜਕ ਹਾਦਸਾ, ਭਰਾ ਵੀ ਗੰਭੀਰ ਜ਼ਖ਼ਮੀ

ਬੇਲਗਾਮ : ਕਰਨਾਟਕ ਦੀ ਮੰਤਰੀ ਲਕਸ਼ਮੀ ਹੇਬਲਕਰ ਅਤੇ ਉਨ੍ਹਾਂ ਦੇ ਭਰਾ ਅਤੇ ਵਿਧਾਨ ਪ੍ਰੀਸ਼ਦ (ਐਮਐਲਸੀ) ਦੇ ਮੈਂਬਰ ਚੰਨਰਾਜਾ ਹਟੀਹੋਲੀ ਮੰਗਲਵਾਰ ਸਵੇਰੇ ਚੰਨੰਮਾ ਕਿੱਟੂਰ ਤਾਲੁਕ ਵਿੱਚ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਇੱਕ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ, ਜਦੋਂ ਗੱਡੀ ਦੇ ਡਰਾਈਵਰ ਨੇ ਇੱਕ ਅਵਾਰਾ ਕੁੱਤੇ ਨੂੰ ਬਚਾਉਣ ਲਈ ਅਚਾਨਕ ਗੱਡੀ ਮੋੜ ਲਈ। ਇਸ ਦੌਰਾਨ ਉਹਨਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਉਹ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ

ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਮੰਤਰੀ ਹੇਬਲਕਰ ਦੇ ਚਿਹਰੇ ਅਤੇ ਪਿੱਠ 'ਤੇ ਸੱਟਾਂ ਲੱਗੀਆਂ, ਜਦੋਂ ਕਿ ਉਨ੍ਹਾਂ ਦੇ ਭਰਾ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਘਟਨਾ ਸਥਾਨ 'ਤੇ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸੇ ਵਾਪਰਿਆ, ਉਸ ਸਮੇਂ ਕਾਰ ਦੇ ਏਅਰਬੈਗ ਬੰਦ ਸਨ। ਕਿਸੇ ਨੂੰ ਵੀ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ। ਜ਼ਖ਼ਮੀ ਹੋਣ ਕਾਰਨ ਦੋਹਾਂ ਨੂੰ ਇਕ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਸ੍ਰੀਮਤੀ ਹੇਬਾਲਕਰ ਦੇ ਪੁੱਤਰ ਮ੍ਰਿਣਾਲ ਹੇਬਾਲਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਹਾਦਸਾ ਇੱਕ ਅਵਾਰਾ ਜਾਨਵਰ ਦੇ ਅਚਾਨਕ ਦਿਖਾਈ ਦੇਣ ਕਾਰਨ ਹੋਇਆ। 

ਇਹ ਵੀ ਪੜ੍ਹੋ - ਮਹਾਕੁੰਭ 'ਚ ਪਹੁੰਚਦੇ ਹੀ Steve Jobs ਦੀ ਪਤਨੀ ਨੂੰ ਹੋਈ Allergy, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਇਸ ਮਾਮਲੇ ਦੇ ਸਬੰਧ ਵਿਚ ਹਸਪਤਾਲ ਦੇ ਸੂਤਰਾਂ ਅਨੁਸਾਰ ਮੰਤਰੀ ਦੀ ਲੱਤ ’ਚ ਮਾਮੂਲੀ ਫ੍ਰੈਕਚਰ ਹੋਇਆ ਹੈ। ਉਨ੍ਹਾਂ ਨੂੰ ਅਗਲੇ 2 ਦਿਨਾਂ ’ਚ ਛੁੱਟੀ ਦੇ ਦਿੱਤੀ ਜਾਵੇਗੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਲਕਸ਼ਮੀ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਬੈਂਗਲੁਰੂ ਤੋਂ ਵਾਪਸ ਆ ਰਹੀ ਸੀ। ਸੜਕ ’ਤੇ ਅਚਾਨਕ ਸਾਹਮਣੇ ਆਏ ਕੁੱਤੇ ਤੋਂ ਬਚਣ ਲਈ ਡਰਾਈਵਰ ਨੇ ਇਕਦਮ ਕਾਰ ਮੋੜ ਲਈ। ਇਸ ਦੌਰਾਨ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਅ ਗਈ।

ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News