''ਮਨ ਕੀ ਬਾਤ'' ''ਚ PM ਦੇ ਜ਼ਿਕਰ ਤੋਂ ਬਾਅਦ ਸੁਰਖੀਆਂ ''ਚ ਆਇਆ ਕਰਨਾਟਕ ਦਾ ਵਿਅਕਤੀ
Monday, Oct 28, 2024 - 06:47 PM (IST)
ਵਿਜੇਪੁਰਾ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ 'ਚ ਜ਼ਿਕਰ ਕੀਤੇ ਜਾਣ ਤੋਂ ਬਾਅਦ ਕਰਨਾਟਕ ਦੇ ਵਿਜੇਪੁਰਾ ਦੇ ਰਹਿਣ ਵਾਲੇ ਸੰਤੋਸ਼ ਪਾਟਿਲ ਸੁਰਖੀਆਂ 'ਚ ਹਨ। ਉਨ੍ਹਾਂ ਨੇ ਲੋਕਾਂ ਨੂੰ 'ਡਿਜੀਟਲ ਗ੍ਰਿਫਤਾਰੀ' ਦੇ ਸਾਈਬਰ ਅਪਰਾਧ ਰਾਹੀਂ ਨਿਸ਼ਾਨਾ ਬਣਾਉਣ ਵਾਲੇ ਧੋਖੇਬਾਜ਼ਾਂ ਦੇ ਮੁੱਦੇ ਨੂੰ ਚੁੱਕਿਆ ਸੀ। ਪੁਲਸ ਕਰਮਚਾਰੀ ਬਣ ਕੇ ਡਿਜੀਟਲ ਤਰੀਕੇ ਨਾਲ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਧੋਖੇਬਾਜ਼ ਨਾਲ ਕੁਸ਼ਲਤਾ ਨਾਲ ਨਜਿੱਠਣ ਲਈ ਪਾਟਿਲ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।
ਇਹ ਵੀ ਪੜ੍ਹੋ: ਬੰਗਾਲ ਸਰਕਾਰ ਨੇ ਗੁਟਖਾ ਤੇ ਪਾਨ ਮਸਾਲਾ ਉਤਪਾਦਾਂ 'ਤੇ ਵਧਾਈ ਪਾਬੰਦੀ
ਇਸ ਮੁੱਦੇ ਨੂੰ 19 ਸਤੰਬਰ ਨੂੰ ਭਾਰਤੀ ਪੁਲਸ ਸੇਵਾ ਦੇ ਸੀਨੀਅਰ ਅਧਿਕਾਰੀ ਅਤੇ ਤੇਲੰਗਾਨਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਐੱਮ.ਡੀ. ਵੀਸੀ ਸੱਜਣਾਰ ਨੇ ਚੁੱਕਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪਾਟਿਲ ਅਤੇ ਧੋਖੇਬਾਜ਼ ਦੀ ਵੀਡੀਓ ਸਾਂਝੀ ਕੀਤੀ ਸੀ ਅਤੇ ਡਿਜੀਟਲ ਗ੍ਰਿਫਤਾਰੀ ਦੀ ਚੇਤਾਵਨੀ ਦਿੱਤੀ ਸੀ। ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਮੋਦੀ ਨੇ ਡਿਜੀਟਲ ਗ੍ਰਿਫਤਾਰੀ ਦੇ ਸਾਈਬਰ ਅਪਰਾਧ ਨੂੰ ਉਜਾਗਰ ਕਰਨ ਲਈ ਗੱਲਬਾਤ ਵੀ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ: ਖੈਬਰ ਪਖਤੂਨਖਵਾ 'ਚ ਖੱਡ 'ਚ ਡਿੱਗੀ ਬੱਸ, 2 ਹਲਾਕ, 36 ਜ਼ਖ਼ਮੀ
ਪਾਟਿਲ ਨੇ 'ਐਕਸ' 'ਤੇ ਵੀਡੀਓ ਸ਼ੇਅਰ ਕਰਨ ਲਈ ਮੋਦੀ ਅਤੇ ਸੱਜਣਾਰ ਦਾ ਧੰਨਵਾਦ ਕੀਤਾ, ਜੋ ਹੁਣ ਵਾਇਰਲ ਹੋ ਗਈ ਹੈ। ਉਨ੍ਹਾਂ ਕਿਹਾ, "ਤੁਹਾਡੇ (ਆਈ.ਪੀ.ਐੱਸ. ਅਧਿਕਾਰੀ) ਵੱਲੋਂ ਵੀਡੀਓ ਨੂੰ ਸਾਂਝਾ ਕੀਤੇ ਜਾਣ ਤੋਂ ਬਾਅਦ, ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਵੀਡੀਓ ਨੂੰ ਬਹੁਤ ਜ਼ਿਆਦਾ ਰੀਟਵੀਟ ਵੀ ਕੀਤਾ ਜਾ ਰਿਹਾ ਹੈ।" ਪਾਟਿਲ ਨੇ ਕਿਹਾ, “ਡਿਜੀਟਲ ਗ੍ਰਿਫਤਾਰੀ ਦੇ ਧੋਖੇਬਾਜ਼ ਪੁਲਸ, ਸੀ.ਬੀ.ਆਈ., ਨਾਰਕੋਟਿਕਸ, ਅਤੇ ਆਰ.ਬੀ.ਆਈ. ਵਰਗੇ ਨਾਵਾਂ ਦੀ ਵਰਤੋਂ ਕਰਕੇ ਫੋਨ ਕਾਲ ਕਰਦੇ ਹਨ, ਉਹ ਬਹੁਤ ਆਤਮ-ਵਿਸ਼ਵਾਸ ਨਾਲ ਨਕਲੀ ਅਧਿਕਾਰੀ ਬਣ ਕੇ ਗੱਲ ਕਰਦੇ ਹਨ।'
ਇਹ ਵੀ ਪੜ੍ਹੋ: ਕਮਲਾ ਹੈਰਿਸ ਦੇ ਸਮਰਥਨ 'ਚ ਉਤਰੀ ਮਿਸ਼ੇਲ ਉਬਾਮਾ, ਪੁਰਸ਼ਾਂ ਨੂੰ ਕੀਤੀ ਖ਼ਾਸ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8