ਇਸ ਸ਼ਖ਼ਸ ਨੇ ਉਂਗਲੀ ਕੱਟ ਕੇ ਮਾਂ ਕਾਲੀ ਨੂੰ ਚੜ੍ਹਾਈ, ਖੂਨ ਨਾਲ ਵਿਸ਼ ਲਿਖਦੇ ਹੋਏ ਕਿਹਾ- ਮੋਦੀ ਤੀਜੀ ਵਾਰ ਬਣਨ PM

Sunday, Apr 07, 2024 - 04:47 PM (IST)

ਇਸ ਸ਼ਖ਼ਸ ਨੇ ਉਂਗਲੀ ਕੱਟ ਕੇ ਮਾਂ ਕਾਲੀ ਨੂੰ ਚੜ੍ਹਾਈ, ਖੂਨ ਨਾਲ ਵਿਸ਼ ਲਿਖਦੇ ਹੋਏ ਕਿਹਾ- ਮੋਦੀ ਤੀਜੀ ਵਾਰ ਬਣਨ PM

ਬੈਂਗਲੁਰੂ- ਕਰਨਾਟਕ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਪ੍ਰਸ਼ੰਸਕ ਨੇ ਪੀ.ਐੱਮ. ਮੋਦੀ ਦੇ ਤੀਜੇ ਕਾਰਜਕਾਲ ਲਈ ਪ੍ਰਾਰਥਨਾ ਕੀਤੀ। ਉਸ ਨੇ ਪੂਜਾ ਤੋਂ ਬਾਅਦ ਆਪੇ ਸੱਜੇ ਹੱਥ ਦੀ ਉਂਗਲੀ ਕੱਟ ਕੇ ਦੇਵੀ ਕਾਲੀ ਨੂੰ ਬਲੀ ਵਜੋਂ ਚੜ੍ਹਾ ਦਿੱਤੀ। ਮਾਮਲਾ ਕਾਰਵਾਰ ਸ਼ਹਿਰ ਦੇ ਸੋਨਾਰਵਾਡਾ ਇਲਾਕੇ ਦਾ ਹੈ। ਇੱਥੇ ਰਹਿਣ ਵਾਲੇ ਅਰੁਣ ਵਰਨੇਕਰ ਨੇ ਪੀ.ਐੱਮ. ਮੋਦੀ ਦਾ ਮੰਦਰ ਆਪਣੇ ਘਰ 'ਚ ਬਣਵਾਇਆ ਹੈ। ਉਹ ਇੱਥੇ ਨਿਯਮਿਤ ਰੂਪ ਨਾਲ ਵਿਸ਼ੇਸ਼ ਪੂਜਾ ਵੀ ਕਰਦਾ ਹੈ। ਮੰਦਰ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਮਿਤ ਸ਼ਾਹ ਦੀ ਵੀ ਤਸਵੀਰ ਹੈ। ਅਰੁਣ ਵਰਨੇਕਰ ਨੇ ਆਪਣੀ ਉਂਗਲੀ ਕੱਟਣ ਤੋਂ ਬਾਅਦ ਖੂਨ ਨਾਲ ਕੰਧ 'ਤੇ ਆਪਣੀ ਮੰਨਤ ਵੀ ਲਿਖੀ। ਉਸ ਨੇ ਆਪਣੇ ਘਰ ਦੀ ਕੰਧ 'ਤੇ ਖੂਨ ਨਾਲ ਲਿਖਿਆ ਕਿ ਮਾਂ ਕਾਲੀ ਮਾਤਾ, ਮੋਦੀ ਬਾਬਾ ਦੀ ਰੱਖਿਆ ਕਰੋ।

PunjabKesari

ਇਹ ਵੀ ਪੜ੍ਹੋ : 6 ਸੂਬਿਆਂ 'ਚ ਕਰੋੜਾਂ ਦੀ ਆਬਾਦੀ 'ਤੇ ਸੰਕਟ : ਤਬਾਹੀ ਦਾ ਵੱਡਾ ਕਾਰਨ ਬਣ ਸਕਦੀਆਂ ਹਨ 188 ਗਲੇਸ਼ੀਅਰ ਝੀਲਾਂ

ਅਰੁਣ ਨੇ ਕੰਧ 'ਤੇ ਇਹ ਵੀ ਲਿਖਿਆ ਸੀ ਕਿ 'ਮੋਦੀ ਬਾਬਾ' ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਕੰਧ 'ਤੇ 'ਮੋਦੀ ਬਾਬਾ ਸਭ ਤੋਂ ਮਹਾਨ' ਵੀ ਲਿਖਿਆ ਹੋਇਆ ਦੇਖਿਆ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਅਰੁਣ ਵਰਨੇਕਰ ਨੇ ਕਿਹਾ ਕਿ ਪੀ.ਐੱਮ. ਮੋਦੀ ਦੇ ਕੇਂਦਰ ਦੀ ਸੱਤਾ 'ਚ ਆਉਣ ਦੇ ਬਾਅਦ ਹੀ ਚੀਨ ਅਤੇ ਪਾਕਿਸਤਾਨ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਖ਼ਤਮ ਹੋ ਗਈਆਂ ਹਨ। ਪੀ.ਐੱਮ. ਮੋਦੀ ਦੇ ਫੈਨ ਨੇ ਕਿਹਾ,''ਪਹਿਲੇ ਕਸ਼ਮੀਰ ਤੋਂ ਅੱਤਵਾਦੀ ਗਤੀਵਿਧੀਆਂ ਅਤੇ ਫ਼ੌਜੀਆਂ ਦੀ ਮੌਤ ਦੀਆਂ ਖ਼ਬਰਾਂ ਆਉਂਦੀਆਂ ਸਨ ਪਰ ਹੁਣ ਖੇਤਰ ਸ਼ਾਂਤੀਪੂਰਨ ਹੈ। ਦੇਸ਼ ਦੇ ਵਿਕਾਸ ਲਈ ਇਕ ਵਾਰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਰੂਰਤ ਹੈ।'' ਅਰੁਣ ਵਰਨੇਕਰ ਪਹਿਲੇ ਮੁੰਬਈ ਫਿਲਮ ਇੰਡਸਟਰੀ 'ਚ ਕੰਮ ਕਰਦਾ ਸੀ। ਮੌਜੂਦਾ ਸਮੇਂ ਉਹ ਕਾਰਵਾਰ ਸ਼ਹਿਰ 'ਚ ਰਹਿੰਦਾ ਹੈ ਅਤੇ ਆਪਣੀ ਬਜ਼ੁਰਗ ਮਾਂ ਦੀ ਦੇਖਭਾਲ ਕਰਦਾ ਹੈ। ਉਹ ਕੁਆਰਾ ਹੈ। ਅਰੁਣ ਨੇ ਇਸ ਤੋਂ ਪਹਿਲਾਂ 2019 ਦੀਆਂ ਆਮ ਚੋਣਾਂ ਦੌਰਾਨ ਵੀ ਆਪਣੀ ਉਂਗਲੀ ਕੱਟਣ ਦੀ ਕੋਸ਼ਿਸ਼ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News