ਕਰਨਾਟਕ ''ਚ ਜਿਲੇਟਿਨ ਛੜਾਂ ''ਚ ਧਮਾਕੇ ਨਾਲ 6 ਦੀ ਮੌਤ, PM ਮੋਦੀ ਨੇ ਜਤਾਇਆ ਸੋਗ

2/23/2021 4:29:38 PM

ਚਿਕਬੱਲਾਪੁਰ- ਕਰਨਾਟਕ ਦੇ ਚਿਕਬੱਲਾਪੁਰ ਜ਼ਿਲ੍ਹੇ 'ਚ ਪੱਥਰ ਦੀ ਇਕ ਖਾਨ 'ਚ ਰੱਖੀ ਜਿਲੇਟਿਨ ਦੀਆਂ ਛੜਾਂ 'ਚ ਸੋਮਵਾਰ ਦੇਰ ਰਾਤ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਲੋਕ ਜਿਲੇਟਿਨ ਦੀਆਂ ਛੜਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਉਨ੍ਹਾਂ 'ਚ ਵਿਸਫ਼ੋਟ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਧਮਾਕੇ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਨ ਅਤੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਨ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

PunjabKesariਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਕਿਹਕਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਕੇ ਚਾਰੇ ਪਾਸੇ ਬਿਖਰੀਆਂ ਹੋਈਆਂ ਸਨ। ਪੁਲਸ ਅਨੁਸਾਰ, ਘਟਨਾ ਪੇਰੇਸਾਂਦਰਾ ਕੋਲ ਹਿਰਨਾਗਾਵੱਲੀ 'ਚ ਹੋਈ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦਾ ਇਕ ਧਮਾਕਾ 22 ਜਨਵਰੀ ਨੂੰ ਹੋਇਆ ਸੀ, ਜਦੋਂ ਸ਼ਿਵਮੋਗਾ ਦੇ ਹਾਨਾਸੋਡੂ ਪਿੰਡ 'ਚ ਜਿਲੇਟਿਨ ਨਾਲ ਭਰੇ ਇਕ ਟਰੱਕ 'ਚ ਧਮਾਕਾ ਹੋ ਗਿਆ ਸੀ। ਇਸ ਧਮਾਕੇ 'ਚ ਵੀ 6 ਲੋਕਾਂ ਦੀ ਮੌਤ ਹੋਈ ਸੀ। 

ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ,''ਚਿਕਬੱਲਾਪੁਰ ਦੇ ਹਿਰੇਨਾਗਾਵੱਲੀ ਪਿੰਡ ਕੋਲ ਜਿਲੇਟਿਨ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੈਰਾਨ ਕਰਨ ਵਾਲੀ ਹੈ।'' ਉਨ੍ਹਾਂ ਨੇ ਜ਼ਿਲ੍ਹਾ ਇੰਚਾਰਜ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਪੂਰੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।


DIsha

Content Editor DIsha