ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋਏ ਕਿਸਾਨ, ਪ੍ਰਦਰਸ਼ਨ ਲਈ ਬਿਜਲੀ ਦਫ਼ਤਰ ਲੈ ਕੇ ਪੁੱਜੇ ਮਗਰਮੱਛ

Wednesday, Oct 25, 2023 - 02:10 PM (IST)

ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋਏ ਕਿਸਾਨ, ਪ੍ਰਦਰਸ਼ਨ ਲਈ ਬਿਜਲੀ ਦਫ਼ਤਰ ਲੈ ਕੇ ਪੁੱਜੇ ਮਗਰਮੱਛ

ਕਰਨਾਟਕ- ਬਹੁਤ ਘੱਟ ਪਿੰਡ ਅਜਿਹੇ ਹੁੰਦੇ ਹਨ, ਜਿੱਥੇ 24 ਘੰਟੇ ਬਿਜਲੀ ਦੀ ਸਹੂਲਤ ਦਿੱਤੀ ਜਾਵੇ। ਜ਼ਿਆਦਾਤਰ ਪਿੰਡਾਂ 'ਚ 8 ਤੋਂ 9 ਘੰਟੇ ਹੀ ਬਿਜਲੀ ਰਹਿੰਦੀ ਹੈ। ਇਸ ਦੇ ਬਾਵਜੂਦ ਵੀ ਲੋਕ ਸ਼ਿਕਾਇਤ ਨਹੀਂ ਕਰਦੇ ਅਤੇ ਜਿਵੇਂ-ਤਿਵੇਂ ਆਪਣਾ ਗੁਜ਼ਾਰਾ ਕਰ ਲੈਂਦੇ ਹਨ ਪਰ ਕਰਨਾਟਕ ਦੇ ਇਕ ਪਿੰਡ ਵਿਚ ਕਿਸਾਨ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਪ੍ਰਦਰਸ਼ਨ ਕਰਨ 'ਤੇ ਮਜਬੂਰ ਹੋਣਾ ਪਿਆ। ਇਸ ਲਈ ਉਨ੍ਹਾਂ ਨੇ ਅਨੋਖਾ ਤਰੀਕਾ ਅਪਣਾਇਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਰਨਾਟਕ ਦੇ ਕੁਝ ਕਿਸਾਨ ਬਿਜਲੀ ਦੀ ਮੰਗ ਨੂੰ ਲੈ ਕੇ ਇਕ ਮਗਰਮੱਛ ਨਾਲ ਬਿਜਲੀ ਦਫ਼ਤਰ ਪਹੁੰਚ ਗਏ। ਦਰਅਸਲ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਖੇਤੀ ਕੰਮਾਂ 'ਚ ਦਿੱਕਤ ਆ ਰਹੀ ਹੈ, ਜਿਸ ਦੇ ਵਿਰੋਧ 'ਚ ਉਨ੍ਹਾਂ ਨੇ ਮਗਰਮੱਛ ਦਾ ਸਹਾਰਾ ਲਿਆ। ਦਿਨ ਵੇਲੇ ਬਿਜਲੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਰਾਤ ਨੂੰ ਖੇਤਾਂ 'ਚ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਅਤੇ ਸੱਪਾਂ ਦਾ ਖ਼ਤਰਾ ਹੁੰਦਾ ਹੈ।

PunjabKesari

ਪਿਛਲੇ ਹਫ਼ਤੇ ਇਕ ਕਿਸਾਨ ਨੇ ਆਪਣੇ ਖੇਤਾਂ 'ਚ ਇਕ ਮਗਰਮੱਛ ਦੇਖਿਆ। ਦੇਰ ਰਾਤ ਬਿਜਲੀ ਆਉਣ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਨੂੰ ਪਾਣੀ ਲਾਉਣ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਮਗਰਮੱਛ ਨੇੜਲੇ ਕ੍ਰਿਸ਼ਨਾ ਨਦੀ ਤੋਂ ਸ਼ਿਕਾਰ ਦੀ ਭਾਲ ਵਿਚ ਆਇਆ ਹੋਵੇ। ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਸਾਥੀ ਪਿੰਡ ਵਾਸੀਆਂ ਨੂੰ ਮਦਦ ਲਈ ਬੁਲਾਇਆ, ਜਿਨ੍ਹਾਂ ਨੇ ਮਗਰਮੱਛ ਨੂੰ ਬੰਨ੍ਹ ਦਿੱਤਾ ਅਤੇ 19 ਅਕਤੂਬਰ ਨੂੰ ਖਤਰੇ ਤੋਂ ਜਾਣੂ ਕਰਵਾਉਣ ਲਈ ਬਿਜਲੀ ਦਫਤਰ ਲੈ ਗਏ।

PunjabKesari

ਮਗਰਮੱਛ ਨੂੰ ਦੇਖ ਕੇ ਬਿਜਲੀ ਦਫ਼ਤਰ ਦੇ ਅਧਿਕਾਰੀ ਡਰ ਗਏ ਅਤੇ ਪੁਲਸ ਅਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਦਿਨ ਵੇਲੇ ਬਿਜਲੀ ਦਾ ਕੋਈ ਕੱਟ ਨਾ ਲੱਗੇ। ਜੰਗਲਾਤ ਅਧਿਕਾਰੀਆਂ ਨੇ ਬਾਅਦ ਵਿਚ ਮਗਰਮੱਛ ਨੂੰ ਅਲਮਾਟੀ ਡੈਮ ਵਿਚ ਛੱਡ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਮਗਰਮੱਛ ਡੈਮ ਤੋਂ ਹੀ ਭਟਕ ਕੇ ਖੇਤ 'ਚ ਆ ਗਿਆ ਹੋਵੇਗਾ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਘੱਟ ਮੀਂਹ ਪੈਣ ਕਾਰਨ ਖੇਤੀ ਦੇ ਕੰਮ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਡੈਮਾਂ ਵਿਚ ਇੰਨਾ ਪਾਣੀ ਨਹੀਂ ਹੈ ਕਿ ਸਿੰਚਾਈ ਲਈ ਪਾਣੀ ਛੱਡਿਆ ਜਾ ਸਕੇ। ਕਿਸਾਨ ਆਪਣੇ ਖੇਤਾਂ ਦੀ ਸਿੰਚਾਈ ਲਈ ਬੋਰਵੈੱਲਾਂ 'ਤੇ ਨਿਰਭਰ ਹਨ। ਖੇਤੀ ਲਈ ਬਿਜਲੀ ਦੀ ਜ਼ਿਆਦਾ ਵਰਤੋਂ ਕਾਰਨ ਬਿਜਲੀ ਦੀ ਕਿੱਲਤ ਹੋ ਜਾਂਦੀ ਹੈ। 


 


author

Tanu

Content Editor

Related News