ਕਰਨਾਟਕ ਚੋਣ ਨਤੀਜੇ: ਦਿੱਲੀ ''ਚ ਕਾਂਗਰਸ ਹੈੱਡਕੁਆਰਟਰ ''ਚ ਜਸ਼ਨ ਦਾ ਮਾਹੌਲ, ਪਾਰਟੀ ਨੇ ''ਜਾਦੂਈ'' ਅੰਕੜਾ ਕੀਤਾ ਪਾਰ
Saturday, May 13, 2023 - 11:55 AM (IST)
ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਜਾਦੂਈ ਨੰਬਰ '113' ਨੂੰ ਪਾਰ ਕਰਨ ਅਤੇ 118 ਸੀਟਾਂ 'ਤੇ ਅੱਗੇ ਵਧਣ ਤੋਂ ਬਾਅਦ ਪਾਰਟੀ ਦੇ ਮੁੱਖ ਦਫਤਰ 24 ਅਕਬਰ ਰੋਡ 'ਤੇ ਪਾਰਟੀ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਪਟਾਕੇ ਚਲਾਉਂਦੇ, ਮਠਿਆਈਆਂ ਵੰਡਦੇ, ਭੰਗੜੇ ਪਾਉਂਦੇ ਅਤੇ ਕਾਂਗਰਸ ਦੇ ਝੰਡੇ ਲੈ ਕੇ ਪਾਰਟੀ ਹੈੱਡਕੁਆਰਟਰ 'ਤੇ ਕਈ ਨੇਤਾਵਾਂ ਸਮੇਤ ਸੈਂਕੜੇ ਵਰਕਰ ਚੋਣ ਨਤੀਜਿਆਂ ਦੇ ਰੁਝਾਨ ਦਾ ਜਸ਼ਨ ਮਨਾਉਂਦੇ ਦੇਖੇ ਗਏ।
ਇਹ ਵੀ ਪੜ੍ਹੋ- ਕਰਨਾਟਕ ਵਿਧਾਨ ਸਭਾ ਚੋਣ ਨਤੀਜੇ; ਕਾਂਗਰਸ ਹੀ 'ਕਿੰਗ', ਰੁਝਾਨਾਂ 'ਚ ਪਾਰਟੀ ਨੂੰ ਮਿਲਿਆ ਬਹੁਮਤ
ਕਾਂਗਰਸ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦਾ ਇਕ ਵੀਡੀਓ ਵੀ ਟਵੀਟ ਕੀਤਾ, ਜਿਸ ਦੇ ਬੈਕਗ੍ਰਾਉਂਡ 'ਚ ਸੀਆ ਦਾ ਗਾਣਾ ਵਜਾਇਆ ਗਿਆ ਹੈ। "ਮੈਂ ਰੋਕਿਆ ਨਹੀਂ ਜਾ ਸਕਦਾ। ਮੈਂ ਇਕ ਪੋਰਸ਼ ਹਾਂ ਜਿਸ ਵਿਚ ਕੋਈ ਬ੍ਰੇਕ ਨਹੀਂ ਹੈ। ਮੈਂ ਅਜਿੱਤ ਹਾਂ। ਹਾਂ ਮੈਂ ਹਰ ਇਕ ਗੇਮ ਜਿੱਤਦਾ ਹਾਂ। ਮੈਂ ਬਹੁਤ ਸ਼ਕਤੀਸ਼ਾਲੀ ਹਾਂ। ਮੈਨੂੰ ਖੇਡਣ ਲਈ ਬੈਟਰੀਆਂ ਦੀ ਲੋੜ ਨਹੀਂ ਹੈ। ਮੈਨੂੰ ਬਹੁਤ ਭਰੋਸਾ ਹੈ।'' ਗੀਤ ਦੇ ਬੋਲ ਵੀਡੀਓ ਵਿੱਚ ਚਲਾਏ ਗਏ ਸਨ।
ਇਹ ਵੀ ਪੜ੍ਹੋ - ਕਰਨਾਟਕ ਚੋਣਾਂ: ਵੋਟਿੰਗ ਹੋਈ ਖ਼ਤਮ, EVM ਮਸ਼ੀਨਾਂ 'ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ
ਭਾਰਤੀ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਕਾਂਗਰਸ ਸ਼ਨੀਵਾਰ ਨੂੰ ਕਰਨਾਟਕ ਦੀਆਂ 118 ਵਿਧਾਨ ਸਭਾ ਸੀਟਾਂ 'ਤੇ ਅੱਗੇ ਹੈ। ਚੋਣ ਕਮਿਸ਼ਨ ਮੁਤਾਬਕ ਕਾਂਗਰਸ ਦੀ ਵੋਟ ਸ਼ੇਅਰ ਇਸ ਸਮੇਂ ਦੱਖਣੀ ਰਾਜ ਵਿਚ 43.1 ਫ਼ੀਸਦੀ ਹੈ, ਜਦੋਂ ਕਿ ਭਾਜਪਾ 36 ਫ਼ੀਸਦੀ ਹੈ।