ਕਰਨਾਟਕ : DRDO ਦਾ ਰੂਸਤਮ 2 ਯੂ.ਏ.ਵੀ. ਟ੍ਰਾਇਲ ਦੌਰਾਨ ਹੋਇਆ ਕ੍ਰੈਸ਼

Tuesday, Sep 17, 2019 - 10:29 AM (IST)

ਕਰਨਾਟਕ : DRDO ਦਾ ਰੂਸਤਮ 2 ਯੂ.ਏ.ਵੀ. ਟ੍ਰਾਇਲ ਦੌਰਾਨ ਹੋਇਆ ਕ੍ਰੈਸ਼

ਚਿੱਤਰਦੁਰਗ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦਾ ਇਕ ਅਨਮੈਨਡ ਏਰੀਆ ਵ੍ਹੀਕਲ (ਯੂ.ਏ.ਵੀ.) ਮੰਗਲਵਾਰ ਸਵੇਰੇ ਕਰਨਾਟਕ 'ਚ ਹਾਦਸੇ ਦਾ ਸ਼ਿਕਾਰ ਹੋ ਗਾ। ਚਿਤਰਦੁਰਗ ਜ਼ਿਲੇ ਦੇ ਜੋਡੀਚਿਕੇਨਹੱਲੀ 'ਚ ਸਵੇਰੇ 6 ਵਜੇ ਯੂ.ਏ.ਵੀ. ਹਾਦਸੇ ਦਾ ਸ਼ਿਕਾਰ ਹੋਇਆ। ਇਹ ਡੀ.ਆਰ.ਡੀ.ਓ. ਦਾ ਰੂਸਤਮ 2 ਯੂ.ਏ.ਵੀ. ਹੈ। ਇਸ ਦਾ ਅੱਜ ਯਾਨੀ ਮੰਗਲਵਾਰ ਨੂੰ ਟ੍ਰਾਇਲ ਕੀਤਾ ਜਾ ਰਿਹਾ ਸੀ। ਮੌਕੇ 'ਤੇ ਡੀ.ਆਰ.ਡੀ.ਓ. ਦੇ ਉੱਚ ਅਧਿਕਾਰੀ ਪਹੁੰਚ ਗਏਹਨ। ਚੈਲਕੇਰੇ ਏਰੋਨਾਟਿਕਲ ਟੈਸਟ ਰੇਂਜ (ਏ.ਟੀ.ਆਰ.) 'ਚ ਆਊਟ-ਡੋਰ ਪ੍ਰੀਖਣ ਕੀਤਾ ਜਾਂਦਾ ਹੈ। ਇੱਥੇ ਡੀ.ਆਰ.ਡੀ.ਓ. ਵਲੋਂ ਵਿਸ਼ੇਸ਼ ਰੂਪ ਨਾਲ ਮਨੁੱਖ ਰਹਿਤ ਜਹਾਜ਼ਾਂ ਲਈ ਕੰਮ ਕੀਤਾ ਜਾਂਦਾ ਹੈ। ਕ੍ਰੈਸ਼ ਦੀ ਘਟਨਾ ਇਸੇ ਰੇਂਜ ਦੇ ਨੇੜੇ ਹੋਈ ਹੈ। ਚਿੱਤਰਦੁਰਗ ਦੇ ਐੱਸ.ਪੀ. ਨੇ ਘਟਨਾ ਬਾਰੇ ਕਿਹਾ,''ਡੀ.ਆਰ.ਡੀ.ਓ. ਦਾ ਰੂਸਤਮ 2 ਕ੍ਰੈਸ਼ ਹੋਇਆ ਹੈ। ਇਸ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਫੇਲ ਹੋ ਗਿਆ ਅਤੇ ਖੁੱਲ੍ਹੇ ਇਲਾਕੇ 'ਚ ਡਿੱਗ ਗਾ। ਲੋਕਾਂ ਨੂੰ ਇਸ ਯੂ.ਏ.ਵੀ. ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਇਸ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ।

PunjabKesariਇਹ ਹੁੰਦਾ ਹੈ ਯੂ.ਏ.ਵੀ.
1- ਅਨਮੈਨਡ ਏਰੀਅਲ ਵ੍ਹੀਕਲ (ਯੂ.ਏ.ਵੀ.) ਏਅਰਕ੍ਰਾਫਟ ਦਾ ਇਕ ਕਲਾਸ ਹੈ, ਜੋ ਬਿਨਾਂ ਕਿਸੇ ਪਾਇਲਟ ਦੇ ਉੱਡ ਸਕਦਾ ਹੈ।
2- ਯੂ.ਏ.ਵੀ. ਸਿਸਟਮ 'ਚ ਏਅਰਕ੍ਰਾਫਟ ਕੰਪੋਨੇਂਟ, ਸੈਂਸਰ ਪੇਲੋਡਸ ਅਤੇ ਇਕ ਗਰਾਊਂਡ ਕੰਟਰੋਲ ਸਿਸਟਮ ਹੁੰਦਾ ਹੈ।
3- ਯੂ.ਏ.ਵੀ. ਨੂੰ ਆਨਬੋਰਡ ਇਲੈਕਟ੍ਰਾਨਿਕ ਯੰਤਰ ਜਾਂ ਗਰਾਊਂਡ 'ਤੇ ਲੱਗੇ ਯੰਤਰਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
4- ਜਦੋਂ ਇਸ ਨੂੰ ਗਰਾਊਂਡ ਸਿਸਟਮ ਨਾਲ ਕੰਟਰੋਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਆਰਪੀ.ਵੀ. (ਰਿਮੋਟਲੀ ਪਾਇਲਟੇਡ ਵ੍ਹੀਕਲ) ਕਿਹਾ ਜਾਂਦਾ ਹੈ। ਇਸ ਲਈ ਵਾਇਰਲੈੱਸ ਸਿਸਟਮ ਦੀ ਲੋੜ ਪੈਂਦੀ ਹੈ।
5- ਯੂ.ਏ.ਵੀ. ਦੀ ਵਰਤੋਂ ਨਿਗਰਾਨੀ ਅਤੇ ਰੱਖਿਆ ਨਾਲ ਜੁੜੇ ਕੰਮਾਂ 'ਚ ਜ਼ਿਆਦਾ ਕੀਤੀ ਜਾਂਦੀ ਹੈ। ਮਿਲੀਟਰੀ ਅਤੇ ਕਮਰਸ਼ੀਅਲ ਕੰਮਾਂ 'ਚ ਇਸ ਦੀ ਵਰਤੋਂ ਹੁਣ ਜ਼ਿਆਦਾ ਹੋਣ ਲੱਗੀ ਹੈ।
6- ਛੋਟੇ ਯੂ.ਏ.ਵੀ. ਨੂੰ ਗਰਾਊਂਡ 'ਤੇ ਲੱਗੇ ਲੈਪਟਾਪ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਮੌਸਮ ਦੀ ਜਾਣਕਾਰੀ ਲਈ ਵੀ ਇਸ ਦੀ ਵਰਤੋਂ ਵੱਡੇ ਪੈਮਾਨੇ 'ਤੇ ਕੀਤੀ ਜਾ ਰਹੀ ਹੈ।

PunjabKesari


author

DIsha

Content Editor

Related News