ਕਰਨਾਟਕ ਦੇ ਅਯੋਗ ਵਿਧਾਇਕਾਂ ਦੇ ਉੱਪ ਚੋਣਾਂ ਲੜਨ ਸੰਬੰਧੀ ਪਟੀਸ਼ਨ ''ਤੇ SC ਕਰੇਗਾ ਸੁਣਵਾਈ

09/23/2019 4:52:49 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕਰਨਾਟਕ ਦੇ ਅਯੋਗ ਠਹਿਰਾਏ ਗਏ 17 ਵਿਧਾਇਕਾਂ ਦੀ 15 ਵਿਧਾਨ ਸਭਾ ਸੀਟਾਂ ਦੀਆਂ ਉੱਪ ਚੋਣਾਂ 'ਚ ਖੜ੍ਹੇ ਹੋਣ ਦੀ ਮੰਗ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਕਰਨ ਨੂੰ ਲੈ ਕੇ ਸੋਮਵਾਰ ਨੂੰ ਸਹਿਮਤੀ ਜ਼ਾਹਰ ਕੀਤੀ। ਜੱਜ ਐੱਨ.ਵੀ. ਰਮਨ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਉਹ ਅਯੋਗ ਵਿਧਾਇਕਾਂ ਦੀ ਪਟੀਸ਼ਨ 'ਤੇ 25 ਸਤੰਬਰ ਨੂੰ ਸੁਣਵਾਈ ਕਰੇਗੀ। ਇਸ ਪਟੀਸ਼ਨ 'ਚ ਅਯੋਗ ਵਿਧਾਇਕਾਂ ਨੇ ਉੱਪ ਚੋਣਾਂ ਲੜਨ ਲਈ ਅੰਤਰਿਮ ਰਾਹਤ ਦੀ ਮੰਗ ਕੀਤੀ ਹੈ।

ਅਯੋਗ ਵਿਧਾਇਕਾਂ ਵਲੋਂ ਪੇਸ਼ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਬੈਂਚ ਨੇ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਸਾਬਕਾ ਵਿਧਾਨ ਸਬਾ ਸਪੀਕਰ ਕੇ.ਆਰ. ਰਮੇਸ਼ ਕੁਮਾਰ ਦੇ ਆਦੇਸ਼ ਅਨੁਸਾਰ ਇਹ ਲੋਕ ਇਸ ਵਿਧਾਨ ਸਭਾ ਦੇ ਬਾਕੀ ਕਾਰਜਕਾਲ 'ਚ ਚੋਣਾਂ ਨਹੀਂ ਲੜ ਸਕਦੇ, ਇਹ ਕਾਰਜਕਾਲ 2023 ਨੂੰ ਖਤਮ ਹੋਵੇਗਾ। ਇਸ ਦੌਰਾਨ ਚੋਣ ਕਮਿਸ਼ਨ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ 15 ਖਾਲੀ ਵਿਧਾਨ ਸਭਾ ਸੀਟਾਂ ਦੇ ਉੱਪ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ ਅਤੇ ਕੋਰਟ ਨੂੰ ਚੋਣਾਂ 'ਤੇ ਰੋਕ ਨਹੀਂ ਲਗਾਉਣੀ ਚਾਹੀਦੀ। ਚੋਣ ਕਮਿਸ਼ਨ ਦੇ ਵਕੀਲ ਨੇ ਇਹ ਵੀ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਸਾਬਕਾ ਵਿਧਾਨ ਸਭਾ ਸਪੀਕਰ ਦਾ ਆਦੇਸ਼ ਉਨ੍ਹਾਂ ਨੂੰ ਕਰਨਾਟਕ 'ਚ ਉੱਪ ਚੋਣਾਂ ਲੜਨ ਦੇ ਉਨ੍ਹਾਂ ਦੇ ਅਧਿਕਾਰ ਤੋਂ ਵਾਂਝੇ ਨਹੀਂ ਕਰ ਸਕਦਾ।


DIsha

Content Editor

Related News