ਕਰਨਾਟਕ ਦੇ CM ਸਿੱਧਰਮਈਆ ’ਤੇ ਚੱਲੇਗਾ ਜ਼ਮੀਨ ਘਪਲੇ ਦਾ ਮੁਕੱਦਮਾ

Tuesday, Sep 24, 2024 - 09:38 PM (IST)

ਕਰਨਾਟਕ ਦੇ CM ਸਿੱਧਰਮਈਆ ’ਤੇ ਚੱਲੇਗਾ ਜ਼ਮੀਨ ਘਪਲੇ ਦਾ ਮੁਕੱਦਮਾ

ਬੈਂਗਲੁਰੂ, (ਭਾਸ਼ਾ)- ਮੁੱਖ ਮੰਤਰੀ ਸਿੱਧਰਮਈਆ ਨੂੰ ਵੱਡਾ ਝਟਕਾ ਦਿੰਦੇ ਹੋਏ ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਜ਼ਮੀਨ ਅਲਾਟਮੈਂਟ ਘਪਲੇ ’ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਮੁੱਖ ਮੰਤਰੀ ਨੇ ਆਪਣੀ ਪਤਨੀ ਨੂੰ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਐੱਮ. ਯੂ. ਡੀ. ਏ.) ਵੱਲੋਂ ਇੱਕ ਪੌਸ਼ ਖੇਤਰ ’ਚ 14 ਪਲਾਟਾਂ ਦੀ ਅਲਾਟਮੈਂਟ ’ਚ ਕਥਿਤ ਬੇਨਿਯਮੀਆਂ ਸਬੰਧੀ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਮੁਕੱਦਮਾ ਚਲਾਉਣ ਦੀ ਦਿੱਤੀ ਪ੍ਰਵਾਨਗੀ ਨੂੰ ਚੁਣੌਤੀ ਦਿੱਤੀ ਸੀ।

ਇਸ ਪਟੀਸ਼ਨ ’ਤੇ 19 ਅਗਸਤ ਤੋਂ 6 ਬੈਠਕਾਂ ’ਚ ਸੁਣਵਾਈ ਪੂਰੀ ਕਰਨ ਤੋਂ ਬਾਅਦ ਜਸਟਿਸ ਐੱਮ. ਨਾਗਪ੍ਰਸੰਨਾ ਦੀ ਸਿੰਗਲ ਬੈਂਚ ਨੇ 12 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ।


author

Rakesh

Content Editor

Related News