ਚੋਣਾਂ ਤੋਂ ਪਹਿਲਾਂ BJP ਦਾ ਫ਼ੈਸਲਾ, ਕਰਨਾਟਕ ਕੈਬਨਿਟ ਨੇ ਮੁਸਲਮਾਨਾਂ ਲਈ 4 ਫ਼ੀਸਦੀ OBC ਕੋਟਾ ਕੀਤਾ ਖ਼ਤਮ
Saturday, Mar 25, 2023 - 10:07 AM (IST)
ਬੇਂਗਲੁਰੂ- ਕਰਨਾਟਕ ਦੀ ਭਾਜਪਾ ਸਰਕਾਰ ਨੇ ਮੁਸਲਮਾਨਾਂ ਲਈ 4 ਫੀਸਦੀ OBC ਰਾਖਵੇਂਕਰਨ ਨੂੰ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਸੈਕਸ਼ਨ (ਈ. ਡਬਲਿਊ. ਐੱਸ.) ਦੇ ਕੋਟੇ ’ਚ 10 ਫ਼ੀਸਦੀ ਰਾਖਵੇਂਕਰਨ ਦੇ ਇਕ ਵੱਡੇ ਵਰਗ ’ਚ ਤਬਦੀਲ ਕਰ ਦਿੱਤਾ ਤਾਂ ਜੋ ਸ਼ਕਤੀਸ਼ਾਲੀ ਭਾਈਚਾਰੇ ਪੰਚਮਸਾਲੀਆਂ ਅਤੇ ਹੋਰਾਂ ਨੂੰ ਖੁਸ਼ ਕੀਤਾ ਜਾ ਸਕੇ। ਮੁਸਲਮਾਨਾਂ ਦਾ 4 ਫ਼ੀਸਦੀ ਕੋਟਾ, ਵੋਕਾਲਿਗਾ (2 ਫ਼ੀਸਦੀ) ਅਤੇ ਲਿੰਗਾਯਤ ਨੂੰ (2 ਫ਼ੀਸਦੀ) ਕੋਟਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- PM ਮੋਦੀ ਦੀ ਅਗਵਾਈ 'ਚ ਦੇਸ਼ ਨੂੰ ਬਰਬਾਦ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਕੇਜਰੀਵਾਲ
ਕਰਨਾਟਕ ਵਿਚ ਇਸੇ ਸਾਲ ਅਪ੍ਰੈਲ-ਮਈ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਕਰਨਾਟਕ ਵਿਚ ਅਨੁਸੂਚਿਤ ਜਾਤੀਆਂ ਲਈ 15 ਫ਼ੀਸਦੀ, ਐੱਸ. ਟੀ. ਲਈ 3 ਫ਼ੀਸਦੀ ਅਤੇ ਹੋਰ ਵਰਗਾਂ ਲਈ 32 ਫ਼ੀਸਦੀ ਰਾਖਵੇਂਕਰਨ ਪ੍ਰਦਾਨ ਕੀਤਾ ਜਾਵੇਗਾ, ਜੋ ਕਿ ਕੁੱਲ ਮਿਲਾ ਕੇ 50 ਫ਼ੀਸਦੀ ਹੁੰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹਰਿਆਣਾ ਦੇ ਇਸ ਘਰ 'ਚ ਲਈ 2 ਦਿਨ ਪਨਾਹ
ਲਿੰਗਾਯਤਾਂ ਦਾ ਸੰਖਿਆਤਮਕ ਤੌਰ ’ਤੇ ਮਜ਼ਬੂਤ ਉਪ-ਸੰਪਰਦਾ, ਪੰਚਮਸਾਲੀ ਰਾਖਵਾਂਕਰਨ ਕੋਟਾ ਵਧਾਉਣ ਲਈ ਦਬਾਅ ਬਣਾ ਰਹੇ ਸਨ। ਇਹ ਭਾਈਚਾਰਾ ਭਾਜਪਾ ਦਾ ਵਫ਼ਾਦਾਰ ਸਮਰਥਕ ਹੈ। ਮੁਸਲਮਾਨਾਂ ਲਈ ਖ਼ਤਮ ਕੀਤਾ ਗਿਆ 4 ਫੀਸਦੀ ਓ. ਬੀ. ਸੀ. ਰਾਖਵਾਂਕਰਨ ਹੁਣ ਵੋਕਾਲਿਗਾ ਅਤੇ ਲਿੰਗਯਤ ਵਿਚਕਾਰ ਬਰਾਬਰ ਵੰਡਿਆ ਜਾਵੇਗਾ। ਇਸ ਤੋਂ ਪਹਿਲਾਂ ਵੋਕਾਲਿਗਾ ਅਤੇ ਲਿੰਗਾਯਤ 4 ਅਤੇ 5 ਫੀਸਦੀ ਰਾਖਵੇਂਕਰਨ ਦਾ ਲਾਭ ਲੈ ਰਹੇ ਸਨ।
ਇਹ ਵੀ ਪੜ੍ਹੋ- ਹਰਿਆਣਾ 'ਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਪਨਾਹ ਦੇਣ ਵਾਲੀ ਔਰਤ ਗ੍ਰਿਫ਼ਤਾਰ: ਪੁਲਸ