ਕਰਨਾਟਕ ਚੋਣਾਂ : ਪੋਲਿੰਗ ਬੂਥ ''ਚ ਆ ਵੜਿਆ ਸੱਪ, ਵੋਟਰਾਂ ''ਚ ਮਚਿਆ ਹੜਕੰਪ

Saturday, Nov 03, 2018 - 02:08 PM (IST)

ਕਰਨਾਟਕ ਚੋਣਾਂ : ਪੋਲਿੰਗ ਬੂਥ ''ਚ ਆ ਵੜਿਆ ਸੱਪ, ਵੋਟਰਾਂ ''ਚ ਮਚਿਆ ਹੜਕੰਪ

ਬੈਂਗਲੁਰੂ— ਕਰਨਾਟਕ ਦੀਆਂ 3 ਲੋਕ ਸਭਾ ਅਤੇ 2 ਵਿਧਾਨ ਸਭਾ ਸੀਟਾਂ 'ਤੇ ਸ਼ਨੀਵਾਰ ਸਵੇਰੇ 7.00 ਵਜੇ ਤੋਂ ਹੀ ਵੋਟਿੰਗ ਜਾਰੀ ਹੈ। 5 ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦੀ ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ 'ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਦਰਮਿਆਨ ਰਾਮਨਗਰ ਦੇ ਪੋਲਿੰਗ ਬੂਥ 179 'ਚ ਸੱਪ ਮਿਲਣ ਦੀ ਖਬਰ ਮਿਲੀ। 


 

 

ਇਕ ਨਿਊਜ਼ ਏਜੰਸੀ ਮੁਤਾਬਕ ਰਾਮਨਗਰ ਸਥਿਤ ਪੋਲਿੰਗ ਬੂਥ-179 ਵਿਚ ਅਚਾਨਕ ਸੱਪ ਆ ਵੜਿਆ। ਪੋਲਿੰਗ ਬੂਥ ਵਿਚ ਅਚਾਨਕ ਸੱਪ ਦੇਖ ਕੇ ਉੱਥੇ ਮੌਜੂਦ ਅਧਿਕਾਰੀਆਂ ਅਤੇ ਆਮ ਜਨਤਾ 'ਚ ਹੜਕੰਪ ਮਚ ਗਿਆ। ਲੋਕਾਂ ਵਿਚ ਅਫੜਾ-ਦਫੜੀ ਦੇਖ ਕੇ ਅਧਿਕਾਰੀਆਂ ਨੇ ਵੋਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ। ਪ੍ਰਸ਼ਾਸਨਕ ਅਧਿਕਾਰੀਆਂ ਨੇ ਸੱਪ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਿਆ ਅਤੇ ਮੁੜ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਵਾਈ।

ਇੱਥੇ ਦੱਸ ਦੇਈਏ ਕਿ ਕਰਨਾਟਕ ਦੇ ਬੱਲਾਰੀ, ਸ਼ਿਵਮੋਗਾ ਅਤੇ ਮਾਂਡਯਾ ਲੋਕ ਸਭਾ ਚੋਣਾਂ ਖੇਤਰ ਅਤੇ 2 ਵਿਧਾਨ ਸਭਾ ਸੀਟਾਂ ਜਾਮਖੰਡੀ ਅਤੇ ਰਾਮਨਗਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਵੋਟਿੰਗ ਲਈ ਕਰੀਬ 6,450 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਸੀਟਾਂ ਲਈ ਕੁੱਲ 54,54275 ਵੋਟਰ ਰਜਿਸਟਰਡ ਹਨ।

 


Related News