ਕਰਨਾਟਕ ਜ਼ਿਮਨੀ ਚੋਣਾਂ : ਕਾਂਗਰਸ ਦੇ ਝੋਲੀ ਪਈ ਜਿੱਤ, ਭਾਜਪਾ ਨੂੰ ਮਿਲੀ ਕਰਾਰੀ ਹਾਰ

11/06/2018 4:44:37 PM

ਬੈਂਗਲੁਰੂ— ਕਰਨਾਟਕ 'ਚ 3 ਲੋਕ ਸਭਾ ਤੇ 2 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ 'ਚ ਕਾਂਗਰਸ-ਜੇਡੀਐੱਸ ਗਠਜੋੜ ਨੇ ਬੀਜੇਪੀ ਦੇ ਮੁਕਾਬਲੇ ਸ਼ਾਨਦਾਰ 4:1 ਜਿੱਤ ਦਰਜ ਕੀਤੀ ਹੈ। ਇਸ ਚੋਣ 'ਚ ਗਠਜੋੜ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੰਦੇ ਹੋਏ ਕਰੀਬ ਢੇਡ ਦਹਾਕੇ ਤਕ ਉਸ ਦਾ ਗੜ੍ਹ ਰਹੀ ਬੇੱਲਾਰੀ ਸੀਟ ਨੂੰ ਉਸ ਨੇ ਖੋਲ੍ਹ ਲਿਆ।

ਚਾਰ ਸੀਟ 'ਤੇ ਗਠਜੋੜ ਦੀ ਸ਼ਾਨਦਾਰ ਜਿੱਤ
ਕਾਂਗਰਸ ਨੇ ਇਸ ਨੂੰ ਅਗਲੇ ਸਾਲ ਹੋਣ ਜਾ ਰਹੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਦਾ ਟੀਜ਼ਰ ਕਰਾਰ ਦਿੱਤਾ ਹੈ। ਗਠਜੋੜ ਨੇ ਉਮੀਦਵਾਰ ਜਮਖੰਡੀ, ਰਾਮਨਗਰ ਵਿਧਾਨ ਸਭਾ ਤੇ ਬੇੱਲਾਰੀ, ਮਾਂਡਿਆ ਸੰਸਦੀ ਖੇਤਰ 'ਤੇ ਜਿੱਤ ਦਰਜ ਕੀਤੀ ਹੈ। ਬੇੱਲਾਰੀ ਲੋਕਸਭਾ ਸੀਟ 'ਤੇ ਕਾਂਗਰਸ ਦੇ ਵੀ.ਐੱਸ. ਉਗਰੱਪਾ ਨੇ ਬੀਜੇਪੀ ਉਮੀਦਵਾਰ ਜੇ. ਸ਼ਾਂਤਾ ਨੂੰ ਕਰੀਬ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਫਾਸਲੇ ਨਾਲ ਹਰਾਇਆ। ਜਮਖੰਡੀ 'ਚ ਕਾਂਗਰਸ ਦੇ ਏ.ਐੱਸ. ਨਿਆਮਗੌੜਾ ਨੇ ਬੀਜੇਪੀ ਦੇ ਸੁਬਾਰਾਵ ਨੂੰ 39,480 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਸਾਲ ਮਈ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਬੀਜੇਪੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਕਾਂਗਰਸ-ਜੇਡੀਐੱਸ ਗਠਜੋੜ ਲਈ ਇਹ ਕਾਫੀ ਅਹਿਮ ਟੈਸਟ ਮੰਨਿਆ ਜਾ ਰਿਹਾ ਸੀ।
By Poll result in Karnataka
ਦੱਸ ਦਈਏ ਕਿ ਸ਼ਨੀਵਾਰ ਨੂੰ ਹੋਏ ਮਤਦਾਨ 'ਚ ਔਸਤਨ 67 ਫੀਸਦੀ ਵੋਟ ਪਏ ਸਨ। ਸ਼ਿਵਮੋੱਗਾ, ਬੇੱਲਾਰੀ ਤੇ ਮਾਂਡਿਆ ਲੋਕ ਸਭਾ ਸੀਟ 'ਤੇ ਕ੍ਰਮਸ਼ 61.05, 63.85 ਤੇ 53.93 ਫੀਸਦੀ ਵੋਟ ਦਰਜ ਕੀਤੀ ਗਈ ਸੀ। ਰਾਮਨਗਰ ਤੇ ਜਮਖੰਡੀ ਵਿਧਾਨ ਸਭਾ ਸੀਟਾਂ 'ਤੇ ਕ੍ਰਮਸ਼ 73.71 ਤੇ 81.58 ਫੀਸਦੀ ਵੋਟਾਂ ਹੋਈਆਂ ਸਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਤੇ ਇਸ ਦੇ ਲਈ ਕੁਲ 1,248 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਅਧਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਮੌਜੂਦਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪੰਜ ਸੀਟਾਂ ਲਈ ਕੁਲ 31 ਉਮੀਦਵਾਰ ਮੈਦਾਨ 'ਚ ਹਨ। ਹਾਲਾਂਕਿ ਮੁਕਾਬਲਾ ਕਾਂਗਰਸ-ਜਦ (ਐੱਸ) ਗਠਜੋੜ ਤੇ ਭਾਜਪਾ ਵਿਚਾਲੇ ਹੈ।

ਮਿਲ ਕੇ ਲੜਾਂਗੇ 2019 ਦੀਆਂ ਲੋਕ ਸਭਾ ਚੋਣਾਂ
ਜ਼ਿਮਨੀ ਚੋਣਾਂ 'ਚ ਜਿੱਤ ਤੋਂ ਖੁਸ਼, ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਤੇ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਜਪਾ ਖਿਲਾਫ 2019 ਲੋਕ ਸਭਾ ਚੋਣਾਂ ਇਕੱਠੇ ਮਿਲ ਕੇ ਲੜਣਗੇ। ਦੋਹਾਂ ਨੇਤਾਵਾਂ ਨੇ ਚੋਣ ਸਫਲਤਾ ਦਾ ਸਹਿਰਾ ਕਾਂਗਰਸ-ਜੇਡੀਐੱਸ ਗਠਜੋੜ ਨੇ ਸ਼ਨੀਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ਤੇ 2 ਵਿਧਾਨ ਸਭਾ ਸੀਟਾਂ 'ਤੇ ਕਬਜ਼ਾ ਕੀਤਾ। ਕੁਮਾਰਸਵਾਮੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੇਡੀਐੱਸ ਤੇ ਕਾਂਗਰਸ ਦੀ ਗਠਜੋੜ ਸਰਕਾਰ ਨੂੰ ਸਮਰਥਨ ਦੇਣ 'ਤੇ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੋਵੇਂ ਪਾਰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਸਾਰੀਆਂ 28 ਸੀਟਾਂ 'ਤੇ ਮਿਲ ਕੇ ਚੋਣ ਲੜੇਗੀ।
ਮੁੱਖ ਮੰਤਰੀ ਨੇ ਕਿਹਾ, 'ਅਸੀਂ ਜਨਤਾ ਦੀ ਭਲਾਈ ਲਈ ਕਈ ਕਦਮ ਚੁੱਕੇ ਜਾਣ ਤਾਂ ਲਾਗੂ ਹੋਣ ਦੇ ਪਣਾਅ 'ਚ ਹੈ। ਹਾਲੇ ਤਕ ਉਨ੍ਹਾਂ ਨੂੰ ਲਾਭ ਨਹੀਂ ਮਿਲਿਆ ਹੈ।' ਉਨ੍ਹਾਂ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਸਾਡੀਆਂ ਨੀਤੀਆਂ ਪਸੰਦ ਆਈਆਂ ਹਨ, ਭਾਵੇ ਉਹ ਫਸਲ ਕਰਜ਼ ਮੁਆਫੀ ਹੋਵੇ ਜਾਂ ਸੜਕ 'ਤੇ ਰੇਹੜੀ ਲਗਾਉਣ ਵਾਲਿਆਂ ਨੂੰ ਵਿੱਤੀ ਮਦਦ ਹੋਵੇ।
ਦਿਨੇਸ਼ ਗੁੰਡੂ ਰਾਵ ਨੇ ਕਿਹਾ, ''ਸੱਤਾ ਦੀ ਭੁੱਖ ਭਾਜਪਾ ਨੇ ਵਿਰੋਧੀ ਦਲ ਦੇ ਰੂਪ 'ਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਨੇ ਨੈਤਿਕਤਾ ਤੇ ਨੀਤੀ ਸ਼ਾਸਤਰ ਨੂੰ ਨਜ਼ਰਅੰਦਾਜ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਚਾਰ ਥਾਵਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਸ਼ਿਮੋਗਾ 'ਚ ਉਨ੍ਹਾਂ ਦੀ ਜਿੱਤ ਦਾ ਅੰਤਰ ਕਾਫੀ ਘੱਟ ਹੋ ਗਿਆ।'' ਰਾਮਨਗਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਵਾਲੀ ਅਨਿਤਾ ਕੁਮਾਰ ਸਵਾਮੀ ਨੇ ਜਿੱਤ ਦਾ ਸਹਿਰਾ ਆਪਣੇ ਮੁੱਖ ਮੰਤਰੀ ਪਤੀ ਕੁਮਾਰਸਵਾਮੀ, ਆਪਣੇ ਸਹੁਰੇ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਤੇ ਕਾਂਗਰਸੀ ਨੇਤਾਵਾਂ ਦੀ ਲਗਾਤਾਰ ਕੋਸ਼ਿਸ਼ ਨੂੰ ਦਿੱਤਾ ਹੈ।''


Related News