ਜੈਨ ਸਾਧੂ ਦੀ ਹੱਤਿਆ ਪਿੱਛੇ ਇਸਲਾਮਿਕ ਸਟੇਟ ਦਾ ਹੱਥ : ਭਾਜਪਾ ਆਗੂ ਸਿੱਧੂ ਸਾਵਦੀ

Wednesday, Jul 12, 2023 - 12:28 PM (IST)

ਜੈਨ ਸਾਧੂ ਦੀ ਹੱਤਿਆ ਪਿੱਛੇ ਇਸਲਾਮਿਕ ਸਟੇਟ ਦਾ ਹੱਥ : ਭਾਜਪਾ ਆਗੂ ਸਿੱਧੂ ਸਾਵਦੀ

ਬੈਂਗਲੁਰੂ, (ਇੰਟ.)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਰਨਾਟਕ ਤੋਂ ਵਿਧਾਇਕ ਸਿੱਧੂ ਸਾਵਦੀ ਨੇ ਦੋਸ਼ ਲਾਇਆ ਹੈ ਕਿ ਜੈਨ ਸਾਧੂ ਕਾਮਕੁਮਾਰ ਨੰਦੀ ਮਹਾਰਾਜ ਦੀ ਹੱਤਿਆ ਪਿੱਛੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਹੱਥ ਹੈ। ਉਨ੍ਹਾਂ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਸਾਵਦੀ ਨੇ ਕਿਹਾ ਕਿ ਕੋਈ ਵੀ ਭਾਰਤੀ ਇੰਨੀ ਬੇਰਹਿਮੀ ਨਾਲ ਹੱਤਿਅਾ ਨਹੀਂ ਕਰ ਸਕਦਾ।

ਤਰਾਲ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਣਾ ਚਾਹੀਦਾ ਹੈ। ਇਹ ਹੱਤਿਆ ਇੰਨੀ ਭਿਆਨਕ ਸੀ ਕਿ ਜੈਨ ਸੰਨਿਆਸੀ ਨੂੰ ਬਿਜਲੀ ਦੇ ਕਰੰਟ ਨਾਲ ਮਾਰਿਆ ਗਿਆ। ਫਿਰ ਟੁਕੜਿਆਂ ਵਿੱਚ ਕੱਟ ਕੇ ਬੋਰਵੈੱਲ ਵਿੱਚ ਸੁੱਟ ਦਿੱਤਾ ਗਿਆ। ਜੈਨ ਭਿਕਸ਼ੂਆਂ ਨੂੰ ਅੱਤਵਾਦੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਲਾਉਂਦੇ ਹੋਏ ਸਾਵਦੀ ਨੇ ਕਿਹਾ ਕਿ ਇਸ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।


author

Rakesh

Content Editor

Related News