ਰਾਹੁਲ ਗਾਂਧੀ ਨੇ ਲਾਂਚ ਕੀਤਾ ਨੈਸ਼ਨਲ ਹੈਰਾਲਡ, ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ
Monday, Jun 12, 2017 - 04:17 PM (IST)

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਦੱਸਦੇ ਹੋਏ ਅੱਜ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਇਸ 'ਤੇ ਰੋਕ ਨਹੀਂ ਲੱਗ ਰਹੀ ਅਤੇ ਇਹ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ। ਰਾਹੁਲ ਅੱਜ ਕਰਨਾਟਕ ਪਹੁੰਚੇ ਸੀ। ਇੱਥੇ ਰਾਜਧਾਨੀ ਬੈਂਗਲੁਰੂ 'ਚ ਰਾਹੁਲ ਨੇ ਰਾਸ਼ਟਰੀ ਨੈਸ਼ਨਲ ਹੈਰਾਲਡ ਦਾ ਸਮਾਰਕ ਪ੍ਰਕਾਸ਼ਨ ਜਾਰੀ ਕੀਤਾ। ਅੰਬੇਦਕਰ ਭਵਨ 'ਚ ਆਯੋਜਿਤ ਇਸ ਪ੍ਰੋਗਰਾਮ 'ਚ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਾਜਪਾਲ ਵਜੂਭਾਈ ਰੂਦਰਾਭਾਈ ਵਾਲਾ ਵੀ ਮੌਜੂਦ ਰਹੇ।
Karnataka: Rahul Gandhi at launch of the commemorative edition of the National Herald, in Bengaluru pic.twitter.com/Y0u1pwXUhp
— ANI (@ANI_news) June 12, 2017
ਰਾਹੁਲ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਜੋ ਲੋਕ ਸੱਚਾਈ ਦੇ ਨਾਲ ਹਨ, ਉਨ੍ਹਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਰਾਹੁਲ ਨੇ ਕਿਹਾ ਕਿ ਮੈਂਨੂੰ ਉਮੀਦ ਹੈ ਕਿ ਨੈਸ਼ਨਲ ਹੈਰਾਲਡ ਸੱਚਾਈ ਲਿਖੇਗਾ। ਉਨ੍ਹਾਂ ਨੇ ਕਿਹਾ ਕਿ ਦਲਿਤਾਂ ਨੂੰ ਮਾਰਿਆ ਜਾ ਰਿਹਾ ਹੈ, ਘੱਟ ਗਿਣਤੀ ਨੂੰ ਸਤਾਇਆ ਜਾ ਰਿਹਾ ਹੈ ਅਤੇ ਮੀਡੀਆ ਨੂੰ ਧਮਕਾਇਆ ਜਾ ਰਿਹਾ ਹੈ।
Another chapter unfolds in the incredible journey of National Herald! In Bengaluru today for #NationalHeraldLive @NH_India pic.twitter.com/SE3TBJZQ7r
— Office of RG (@OfficeOfRG) June 12, 2017
ਰਾਹੁਲ ਨੇ 'ਨੈਸ਼ਨਲ ਹੈਰਾਲਡ' ਨੂੰ ਦਿੱਤੇ ਆਪਣੇ ਇੰਟਰਵਿਊ 'ਚ ਮੋਦੀ ਸਰਕਾਰ ਨੂੰ ਰੋਜ਼ਗਾਰ ਨੂੰ ਲੈ ਕੇ ਨੌਜਵਾਨਾਂ ਨੂੰ ਸੁਪਨੇ ਦਿਖਾਏ ਸੀ। ਉਨ੍ਹਾਂ ਦਾ ਹਰ ਵਾਕ ਇਸ ਤੋਂ ਸ਼ੁਰੂ ਹੁੰਦਾ ਸੀ ਕਿ ਉਹ ਹਰ ਸਾਲ ਦੋ ਕਰੋੜ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ, ਪਰ ਹੁਣ ਦੇਸ਼ ਦਾ ਬੇਰੁਜ਼ਗਾਰ ਨੌਜਵਾਨ ਉਨ੍ਹਾਂ ਕੋਲੋਂ ਇਹ ਹੀ ਸਵਾਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਵਾਅਦੇ ਦਾ ਕੀ ਹੋਇਆ।
ਉਹ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮਿਲਣਗੇ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇਕ ਬੈਠਕ 'ਚ ਹਿੱਸਾ ਲੈਣਗੇ। ਸੂਬੇ 'ਚ ਅਗਲੇ ਸਾਲ ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੈਂਗਲੁਰੂ 'ਚ ਅੰਬੇਦਕਰ ਭਵਨ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਾਜਪਾਲ ਵਜੂਭਾਈ ਰੁਦਰਾਭਾਈ ਵਾਲਾ ਵੀ ਸ਼ਾਮਲ ਹੋਣਗੇ।