ਬੀ.ਐੈੱਸ. ਯੇਦੀਯੁਰੱਪਾ ਨੇ ਰਾਹੁਲ ਗਾਂਧੀ ਨੂੰ ਕਿਹਾ ''ਬੱਚਾ''

02/21/2018 5:42:57 PM

ਨਵੀਂ ਦਿੱਲੀ— ਕਰਨਾਟਕ ਵਿਧਾਨਸਭਾ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ 'ਚ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਇਸ ਮੌਕੇ 'ਤੇ ਭਾਜਪਾ ਨਾਲ ਸੀ.ਐੈਮ ਉਮੀਦਵਾਰ ਬੀ.ਐੈਸ. ਯੇਦੀਯੁਰੱਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ 'ਬੱਚਾ' ਤੱਕ ਕਹਿ ਦਿੱਤਾ ਹੈ।
ਯੇਦੀਯੁਰੱਪਾ ਨੇ ਬੁੱਧਵਾਰ ਨੂੰ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਕਰਨਾਟਕ 'ਚ ਉਸ ਬੱਚੇ (ਰਾਹੁਲ ਗਾਂਧੀ) ਨੂੰ ਲਿਆਂਦਾ ਗਿਆ ਹੈ। ਇਹ ਬੱਚਾ ਹੁਣ ਅਗਲੀਆਂ ਚੋਣਾਂ 'ਚ 150 ਤੋਂ ਵੱਧ ਸੀਟਾਂ ਜਿੱਤਣ 'ਚ ਮਦਦ ਕਰੇਗਾ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਮਜ਼ਾਕ ਆਪਣੇ ਇਕ ਚੋਣ ਕੈਂਪੇਨ 'ਚ ਉਡਾਇਆ।
ਦੱਸਣਾ ਚਾਹੁੰਦੇ ਹਾਂ ਕਿ ਬੀ.ਐੈੱਸ. ਯੇਦੀਯੁਰੱਪਾ ਨੇ ਰਾਹੁਲ ਗਾਂਧੀ 'ਤੇ ਹੱਲਾ ਬੋਲਦੇ ਹੋਏ 'ਚੋਣ ਹਿੰਦੂ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਪ੍ਰਧਾਨ ਇਥੇ ਭਾਜਪਾ ਦੇ 'ਕਰਨਾਟਕ ਮੁਕਤ ਕਾਂਗਰਸ' ਦੇ ਸੁਪਨੇ ਨੂੰ ਪੂਰਾ ਕਰਨਗੇ। ਯੇਦੀਯੁਰੱਪਾ ਨੇ ਟਵੀਟ ਕਰ ਕਿਹਾ ਸੀ ਕਿ ਰਾਹੁਲ ਗਾਂਧੀ ਜਿਸ ਵੀ ਰਾਜ 'ਚ ਗਏ ਹਨ। ਉਥੇ ਭਾਜਪਾ ਨੂੰ ਜਿੱਤ ਮਿਲ ਹੈ।


Related News